ਮੋਹਾਲੀ, 30 ਨਵੰਬਰ, 2024: ਦੇਸ਼ ਕਲਿੱਕ ਬਿਓਰੋ
ਮੋਹਾਲੀ (ਐਸ.ਏ.ਐਸ. ਨਗਰ) ਸ਼ਹਿਰ ਦੇ ਨਿਵਾਸੀਆਂ ਦੀ ਪਿਛਲੇ 17 ਸਾਲਾਂ ਦੇ ਵੱਧ ਸਮੇਂ ਤੋਂ ਸੈਕਟਰ-74 ਅਤੇ ਸੈਕਟਰ-90 ਨੂੰ ਵੰਡਦੀ ਸੜਕ ਨੂੰ ਬਣਾਉਣ ਅਤੇ ਚਾਲੂ ਕਰਨ ਦੀ ਮੰਗ ਨੂੰ ਅੱਜ, ਐਮ ਐਲ ਏ ਕੁਲਵੰਤ ਸਿੰਘ ਵੱਲੋਂ ਇਸ ਸੜਕ ਨੂੰ ਆਮ ਜਨਤਾ ਨੂੰ ਸਮਰਪਿਤ ਕਰਕੇ ਪੂਰਾ ਕਰ ਦਿੱਤਾ ਗਿਆ।
ਇਸ ਮੌਕੇ ‘ਤੇ ਬੋਲਦੇ ਹੋਏ ਹਲਕਾ ਵਿਧਾਇਕ ਵੱਲੋਂ ਕਿਹਾ ਗਿਆ ਕਿ ਇਸ ਸੜਕ ਦੇ ਖੁੱਲਣ ਨਾਲ ਮੋਹਾਲੀ (ਐਸ.ਏ.ਐਸ. ਨਗਰ)ਸ਼ਹਿਰ ਦੇ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਹੋ ਗਈ ਹੈ ਅਤੇ ਇਸ ਨਾਲ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਕਾਫੀ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਇਸ ਸੜਕ ਦਾ ਲਾਂਡਰਾਂ ਰੋਡ ਨੂੰ ਜੋੜਨ ਵਾਲਾ ਹਿੱਸਾ ਵੀ ਜਲਦ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੋਹਾਲੀ (ਐਸ.ਏ.ਐਸ. ਨਗਰ ਸ਼ਹਿਰ) ਦਾ ਵਿਕਾਸ ਵਿਸ਼ਵ ਦੇ ਵਧੀਆ ਸ਼ਹਿਰਾਂ ਦੇ ਪੱਧਰ ‘ਤੇ ਕਰਨ ਲਈ ਹਰ ਕਦਮ ਚੁੱਕ ਰਹੀ ਹੈ ਦੇਸ਼ ਜਾਂ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਦੀ ਇਸ ਪਹਿਲੀ ਪਸੰਦ ਨੂੰ ਹੋਰ ਸੋਹਣਾ ਬਣਾਇਆ ਜਾ ਸਕੇ।
ਇਸ ਮੌਕੇ ‘ਤੇ ਡਾ. ਐਸ.ਐਸ. ਭੰਵਰਾ, ਪਰਮਜੀਤ ਸਿੰਘ, ਕੁਲਦੀਪ ਸਿੰਘ ਸਮਾਣਾ, ਸ਼੍ਰੀਮਤੀ ਗੁਰਮੀਤ ਕੌਰ, ਹਰਮੇਸ਼ ਸਿੰਘ ਕੁੰਬੜਾ, ਰਣਦੀਪ ਸਿੰਘ, ਜਸਪਾਲ ਸਿੰਘ, ਫੂਲਰਾਜ ਸਿੰਘ, ਡਾ. ਕੁਲਦੀਪ ਸਿੰਘ, ਆਰ.ਪੀ. ਸ਼ਰਮਾ, ਆਰ. ਐਸ. ਢਿੱਲੋਂ, ਧੀਰਜ ਕੁਮਾਰ ਗੌਰੀ, ਕੁਲਦੀਪ ਸਿੰਘ ਧੀਮਾਨ, ਅਕਬਿੰਦਰ ਸਿੰਘ ਗੌਸਲ, ਸ਼੍ਰੀ ਅਮਨਦੀਪ ਸਿੰਘ ਸੋਨਾ, ਤਰਲੋਚਨ ਸਿੰਘ ਮਟੌਰ, ਸੁਖਚੈਨ ਸਿੰਘ, ਸ਼੍ਰੀ ਤਰਲੋਚਨ ਸਿੰਘ ਤੋਚੀ, ਅਰੁਣ ਗੋਇਲ, ਹਰਪਾਲ ਸਿੰਘ ਬਰਾੜ, ਸ਼੍ਰੀ ਗੁਰਪਾਲ ਸਿੰਘ ਗਰੇਵਾਲ, ਗੁਰਮੀਤ ਸਿੰਘ ਬਾਕਰਪੁਰ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।