ਸੀਮਾ ਸੁਰੱਖਿਆ ਬਲ (BSF) ਦੀ ਸਥਾਪਨਾ 1 ਦਸੰਬਰ 1965 ਨੂੰ ਕੀਤੀ ਗਈ ਸੀ
ਚੰਡੀਗੜ੍ਹ, 1 ਦਸੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 1 ਦਸੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਰਿਹਾ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਚਾਨਣਾ ਪਾਵਾਂਗੇ 1 ਦਸੰਬਰ ਦੇ ਇਤਿਹਾਸ ਉੱਤੇ :-
- 2006 ਵਿੱਚ ਅੱਜ ਦੇ ਦਿਨ ਨੇਪਾਲ ਨੇ ਨਵੇਂ ਰਾਸ਼ਟਰੀ ਗੀਤ ਨੂੰ ਮਨਜ਼ੂਰੀ ਦਿੱਤੀ ਸੀ।
- 2002 ਵਿਚ 1 ਦਸੰਬਰ ਨੂੰ ਆਸਟ੍ਰੇਲੀਆ ਨੇ ਇੰਗਲੈਂਡ ਤੋਂ ਲਗਾਤਾਰ ਅੱਠਵੀਂ ਵਾਰ ਏਸ਼ੇਜ਼ ਟੈਸਟ ਸੀਰੀਜ਼ ਜਿੱਤੀ ਸੀ।
- ਅੱਜ ਦੇ ਦਿਨ 2001 ਵਿਚ ਅਫਗਾਨਿਸਤਾਨ ਦੇ ਕੰਧਾਰ ਏਅਰ ਪੋਰਟ ‘ਤੇ ਤਾਲਿਬਾਨ ਵਿਰੋਧੀ ਬਾਗੀਆਂ ਨੇ ਕਬਜ਼ਾ ਕਰ ਲਿਆ ਸੀ।
- 1 ਦਸੰਬਰ 2000 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਤਾਲਿਬਾਨ ‘ਤੇ ਹਥਿਆਰਾਂ ਦੀ ਪਾਬੰਦੀ ਦਾ ਸਮਰਥਨ ਕੀਤਾ ਸੀ।
- ਅੱਜ ਦੇ ਦਿਨ 1991 ਵਿੱਚ ਏਡਜ਼ ਜਾਗਰੂਕਤਾ ਦਿਵਸ ਦੀ ਸ਼ੁਰੂਆਤ ਹੋਈ ਸੀ।
- 1 ਦਸੰਬਰ 1976 ਨੂੰ ਜਨਰਲ ਜ਼ਿਆਉਰ ਰਹਿਮਾਨ ਨੇ ਖੁਦ ਨੂੰ ਬੰਗਲਾਦੇਸ਼ ਦਾ ਰਾਸ਼ਟਰਪਤੀ ਘੋਸ਼ਿਤ ਕੀਤਾ ਸੀ।
- ਅੱਜ ਦੇ ਦਿਨ 1976 ਵਿਚ ਅੰਗੋਲਾ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ ਸੀ।
- ਸੀਮਾ ਸੁਰੱਖਿਆ ਬਲ (BSF) ਦੀ ਸਥਾਪਨਾ 1 ਦਸੰਬਰ 1965 ਨੂੰ ਕੀਤੀ ਗਈ ਸੀ।
- ਅੱਜ ਦੇ ਦਿਨ 1963 ਵਿੱਚ ਨਾਗਾਲੈਂਡ ਭਾਰਤ ਦਾ 16ਵਾਂ ਰਾਜ ਬਣਿਆ ਸੀ।
- 1959 ਵਿਚ, 1 ਦਸੰਬਰ ਨੂੰ ਪੁਲਾੜ ਤੋਂ ਧਰਤੀ ਦੀ ਬਾਹਰੀ ਪਹਿਲੀ ਰੰਗੀਨ ਫੋਟੋ ਲਈ ਗਈ ਸੀ।
- ਅੱਜ ਦੇ ਦਿਨ 1933 ਵਿੱਚ ਕੋਲਕਾਤਾ ਅਤੇ ਢਾਕਾ ਵਿਚਕਾਰ ਹਵਾਈ ਸੇਵਾ ਸ਼ੁਰੂ ਹੋਈ ਸੀ।
- ਅੱਜ ਦੇ ਦਿਨ 1954 ਵਿੱਚ ਪ੍ਰਸਿੱਧ ਸਮਾਜ ਸੇਵਿਕਾ ਮੇਧਾ ਪਾਟਕਰ ਦਾ ਜਨਮ ਹੋਇਆ ਸੀ।
- ਮਸ਼ਹੂਰ ਭਾਰਤੀ ਡਾਕਟਰ ਗੁਰੂਕੁਮਾਰ ਬਾਲਚੰਦਰ ਪਾਰੁਲਕਰ ਦਾ ਜਨਮ 1 ਦਸੰਬਰ 1931 ਨੂੰ ਹੋਇਆ ਸੀ।
- ਅੱਜ ਦੇ ਦਿਨ 1924 ਵਿੱਚ ਪਰਮਵੀਰ ਚੱਕਰ ਨਾਲ ਸਨਮਾਨਿਤ ਭਾਰਤੀ ਸਿਪਾਹੀ ਮੇਜਰ ਸ਼ੈਤਾਨ ਸਿੰਘ ਦਾ ਜਨਮ ਹੋਇਆ ਸੀ।
- ਭਾਰਤ ਦੇ ਪ੍ਰਸਿੱਧ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਅਨੰਤ ਸਿੰਘ ਦਾ ਜਨਮ 1 ਦਸੰਬਰ 1903 ਨੂੰ ਹੋਇਆ ਸੀ।