ਨਵੀਂ ਦਿੱਲੀ, 1 ਦਸੰਬਰ, ਦੇਸ਼ ਕਲਿੱਕ ਬਿਓਰੋ ;
ਅੱਜ ਤੋਂ ਦਸੰਬਰ ਮਹੀਨਾ ਸ਼ੁਰੂ ਹੋ ਗਿਆ ਹੈ। ਦਸੰਬਰ ਮਹੀਨੇ ਕਈ ਤਿਉਂਹਾਰ ਹੋਣ ਕਾਰਨ ਬੈਂਕ ਵਿੱਚ ਕਈ ਦਿਨਾਂ ਦੀਆਂ ਛੁੱਟੀਆਂ ਰਹਿਣਗੀਆਂ। ਭਾਰਤੀ ਰਿਜਰਵ ਬੈਂਕ (ਆਰਬੀਆਈ) ਵੱਲੋਂ ਹਰ ਮਹੀਨੇ ਵਿੱਚ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ। ਦਸੰਬਰ ਮਹੀਨੇ ਵਿੱਚ 17 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ। ਆਰਬੀਆਈ ਮੁਤਾਬਕ 31 ਦਿਨਾਂ ਵਿਚੋਂ 17 ਦਿਨ ਦੀਆਂ ਛੁੱਟੀਆਂ ਹੋਣਗੀਆਂ। ਹਰ ਸੂਬੇ ਵਿੱਚ ਬੈਂਕ ਅਲੱਗ ਅਲੱਗ ਦਿਨ ਬੰਦ ਹੋਣਗੇ। ਇਕ ਸੂਬੇ ਵਿੱਚ ਛੁੱਟੀ ਹੋਵੇ ਤਾਂ ਇਹ ਨਹੀਂ ਹੁੰਦਾ ਕਿ ਦੂਜੇ ਸੂਬੇ ਵਿੱਚ ਵੀ ਛੁੱਟੀ ਹੋਵੇਗੀ। ਇਸ ਮਹੀਨੇ 2 ਸ਼ਨੀਵਾਰ ਅਤੇ 5 ਐਤਵਾਰ ਦੀਆਂ ਛੁੱਟੀਆਂ ਹੋਣਗੀਆਂ।
ਛੁੱਟੀਆਂ ਦੀ ਸੂਚੀ
1 ਦਸੰਬਰ 2024 : ਐਤਵਾਰ ਦੀ ਛੁੱਟੀ
3 ਦਸੰਬਰ 2024 : ਸੇਂਟ ਫ੍ਰਾਂਸਿਸ ਜੇਵੀਅਰ ਦੇ ਪਰਵ ਮੌਕੇ ਗੋਆ ਵਿੱਚ ਛੁੱਟੀ
8 ਦਸੰਬਰ 2024 ਐਤਵਾਰ ਦੀ ਛੁੱਟੀ
12 ਦਸੰਬਰ 2024 ਪਾ ਤੋਗਨ ਨੇਂਗਮੀਨਜਾ ਸੰਗਮਾ ਦੇ ਦਿਨ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ
14 ਦਸੰਬਰ 2024 ਸ਼ਨੀਵਾਰ ਦੀ ਛੁੱਟੀ
15 ਦਸੰਬਰ 2024 ਐਤਵਾਰ ਦੀ ਛੁੱਟੀ
18 ਦਸੰਬਰ 2024 ਯੂ ਸੋਸੋ ਥਾਮ ਦੀ ਕਾਰਨ ਮੇਘਾਲਿਆ ਵਿੱਚ ਛੁੱਟੀ
19 ਦਸੰਬਰ 2024 ਗੋਆ ਮੁਕਤੀ ਦਿਵਸ ਮੌਕੇ ਗੋਆ ਵਿੱਚ ਬੈਂਕ ਬੰਦ ਰਹਿਣਗੇ
22 ਦਸੰਬਰ 2024 ਐਤਵਾਰ ਦੀ ਛੁੱਟੀ
24 ਦਸੰਬਰ 2024 ਕ੍ਰਿਸਮਸ ਦੀ ਪੂਰਵ ਸੰਧਿਆ ਮਿਜੋਰਮ, ਨਾਗਾਲੈਂਡ ਅਤੇ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ
25 ਦਸੰਬਰ 2024 : ਕ੍ਰਿਸਮਸ ਮੌਕੇ ਦੇਸ਼ ਭਰ ਵਿੱਚ ਛੁੱਟੀ
26 ਦਸੰਬਰ 2024 ਕ੍ਰਿਸਮਸ ਉਤਸਵ ਦੇ ਚਲਦਿਆਂ ਮਿਜੋਰਮ, ਨਾਗਾਲੈਂਡ ਅਤੇ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ
27 ਦਸੰਬਰ 2024 ਕ੍ਰਿਸਮਸ ਉਤਸਵ ਦੇ ਚਲਦਿਆ ਮਿਜੋਰਮ, ਨਾਗਾਲੈਂਡ ਅਤੇ ਮੇਘਾਲਿਆ ਵਿੱਚ ਛੁੱਟੀ
28 ਦਸੰਬਰ 2024 ਮਹੀਨੇ ਦੇ ਚੌਥੇ ਸ਼ਨੀਵਾਰ ਦੀ ਛੁੱਟੀ
29 ਦਸੰਬਰ 2024 ਐਤਵਾਰ ਦੀ ਛੁੱਟੀ
30 ਦਸੰਬਰ 2024 ਯੂ ਕਿਆਂਗ ਨਾਂਗਬਾਹ ਮੌਕੇ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ
31 ਦਸੰਬਰ 2024 ਨਵੇਂ ਸਾਲ ਦੀ ਪੂਰਵਸੰਧਿਆ/ਨਾਮਸੂੰਗ ਮੌਕੇ ਮਿਜੋਰਮ, ਸਿਕਿਮ ਵਿੱਚ ਬੈਂਕ ਬੰਦ ਰਹਿਣਗੇ।