ਮੋਹਾਲੀ, 1 ਦਸੰਬਰ, ਦੇਸ਼ ਕਲਿਕ ਬਿਊਰੋ :
ਇਟਲੀ ਦਾ ਵਰਕ ਪਰਮਿਟ ਦਿਵਾਉਣ ਦੇ ਬਹਾਨੇ ਪਿੰਜੌਰ ਅਤੇ ਬੱਸੀ ਪਠਾਣਾਂ ਦੇ ਦੋ ਨੌਜਵਾਨਾਂ ਤੋਂ 12 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਖਰੜ, ਮੁਹਾਲੀ ਵਿੱਚ ਸਾਹਮਣੇ ਆਇਆ ਹੈ। ਇਹ ਦੋਸ਼ ਖਰੜ ਦੇ ਰਹਿਣ ਵਾਲੇ ਫਰਜ਼ੀ ਟਰੈਵਲ ਏਜੰਟ ਅਤੇ ਇਮੀਗ੍ਰੇਸ਼ਨ ਸਲਾਹਕਾਰ ਜੋੜੇ ‘ਤੇ ਲਗਾਏ ਗਏ ਹਨ।
ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮੁਹਾਲੀ ਸਿਟੀ ਪੁਲੀਸ ਨੇ ਮੁਲਜ਼ਮ ਸਾਹਿਲ ਭਗਤ ਅਤੇ ਉਸ ਦੀ ਪਤਨੀ ਅਲਾਸਕਾ ਰਾਜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਪਿੰਜੌਰ ਦੇ ਕਰਨਪੁਰ ਵਾਸੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ ਫਰਵਰੀ ਮਹੀਨੇ ਉਸ ਦੀ ਮੁਲਾਕਾਤ ਸਾਹਿਲ ਭਗਤ ਅਤੇ ਅਲਾਸਕਾ ਰਾਜ ਨਾਲ ਹੋਈ ਸੀ।
ਅੰਮ੍ਰਿਤਪਾਲ ਅਤੇ ਉਸ ਦੇ ਚਚੇਰੇ ਭਰਾ ਜਸਵੰਤ ਸਿੰਘ (ਵਾਸੀ ਨੰਦਪੁਰ, ਬੱਸੀ ਪਠਾਣਾ) ਨੇ ਉਨ੍ਹਾਂ ਨਾਲ ਵਿਦੇਸ਼ ਜਾਣ ਲਈ ਸੰਪਰਕ ਕੀਤਾ। ਪਤੀ-ਪਤਨੀ ਨੇ ਉਨ੍ਹਾਂ ਨੂੰ ਇਟਲੀ ਜਾਣ ਦਾ ਵਰਕ ਪਰਮਿਟ ਦਿਵਾਉਣ ਦਾ ਭਰੋਸਾ ਦੇ ਕੇ ਅੰਮ੍ਰਿਤਪਾਲ ਤੋਂ 7 ਲੱਖ ਰੁਪਏ ਅਤੇ ਜਸਵੰਤ ਤੋਂ 5 ਲੱਖ ਰੁਪਏ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੇ।04:41 PM
ਮੋਹਾਲੀ : ਵਰਕ ਪਰਮਿਟ ਦਿਵਾਉਣ ਦੇ ਬਹਾਨੇ ਦੋ ਨੌਜਵਾਨਾਂ ਨਾਲ ਮਾਰੀ 12 ਲੱਖ ਰੁਪਏ ਦੀ ਠੱਗੀ, ਪਰਚਾ ਦਰਜ