ਮਰਨ ਵਰਤ ‘ਤੇ ਬੈਠੇ ਜਗਜੀਤ ਡੱਲੇਵਾਲ ਦਾ 4Kg ਭਾਰ ਘਟਿਆ, ਕਿਸਾਨ ਅੱਜ ਕਰਨਗੇ ਅਗਲੀ ਰਣਨੀਤੀ ਦਾ ਐਲਾਨ

ਪੰਜਾਬ

ਖਨੌਰੀ, 1 ਦਸੰਬਰ, ਦੇਸ਼ ਕਲਿਕ ਬਿਊਰੋ :
ਜਗਜੀਤ ਸਿੰਘ ਡੱਲੇਵਾਲ ਨੂੰ ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ਤੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਕਿਸਾਨ ਚੌਕਸੀ ਵਰਤ ਰਹੇ ਹਨ। ਕਿਸਾਨਾਂ ਨੇ ਖੁਦ ਡੱਲੇਵਾਲ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲਿਆ ਹੋਇਆ ਹੈ। ਮੋਰਚੇ ਦੇ ਦੋਵੇਂ ਪਾਸੇ ਕਰੀਬ 70 ਕਿਸਾਨ ਤਾਇਨਾਤ ਹਨ। ਕਿਸਾਨ ਡੱਲੇਵਾਲ ਨੇੜੇ 4-4 ਘੰਟੇ ਦੀ ਸ਼ਿਫਟ ਵਿੱਚ ਪਹਿਰਾ ਦੇ ਰਹੇ ਹਨ।
ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 26 ਨਵੰਬਰ ਨੂੰ ਪੰਜਾਬ ਪੁਲੀਸ ਨੇ ਡੱਲੇਵਾਲ ਨੂੰ ਹਿਰਾਸਤ ਵਿੱਚ ਲਿਆ ਸੀ। ਉਸ ਸਮੇਂ ਉਨ੍ਹਾਂ ਦਾ ਭਾਰ 86.800 ਕਿਲੋਗ੍ਰਾਮ ਦੇ ਕਰੀਬ ਸੀ। ਉਥੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦਾ ਭਾਰ 4 ਕਿਲੋ ਘਟ ਗਿਆ ਹੈ।ਉਹ 26 ਨਵੰਬਰ ਤੋਂ ਹੀ ਭੁੱਖ ਹੜਤਾਲ ‘ਤੇ ਹਨ। ਡੱਲੇਵਾਲ ਲਈ ਮੂਹਰਲੇ ਪਾਸੇ ਨਵੀਂ ਸਟੇਜ ਬਣਾਈ ਗਈ ਹੈ। ਅੱਜ ਤੋਂ ਉਹ ਇੱਥੇ ਬੈਠ ਕੇ ਆਪਣਾ ਵਰਤ ਜਾਰੀ ਰੱਖਣਗੇ। ਸਟੇਜ ਦੇ ਆਲੇ-ਦੁਆਲੇ ਵੀ ਕਿਸਾਨਾਂ ਦਾ ਪਹਿਰਾ ਲਗਾਇਆ ਗਿਆ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਕਿਸਾਨ ਸੰਯੁਕਤ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨ ਭਵਨ ਚੰਡੀਗੜ੍ਹ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਕਰਨਗੇ। ਇਸ ਵਿੱਚ ਆਉਣ ਵਾਲੇ ਦਿਨਾਂ ਦੀ ਰਣਨੀਤੀ ਦੱਸੀ ਜਾਵੇਗੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।