ਨਵੀਂ ਦਿੱਲੀ, 1 ਦਸੰਬਰ, ਦੇਸ਼ ਕਲਿੱਕ ਬਿਓਰੋ :
ਦਸੰਬਰ ਦੀ ਪਹਿਲੀ ਤਾਰੀਕ ਦੀ ਸਵੇਰ ਹੁੰਦਿਆਂ ਹੀ ਆਮ ਲੋਕਾਂ ਨੂੰ ਇਕ ਵਾਰ ਫਿਰ ਤੋਂ ਮਹਿੰਗਾਈ ਦਾ ਝਟਕਾ ਲੱਗਿਆ ਹੈ। ਅੱਜ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਅੱਜ ਤੋਂ ਐਲਪੀਜੀ ਸਿਲੰਡਰ 18.50 ਰੁਪਏ ਮਹਿੰਗਾ ਹੋ ਗਿਆ ਹੈ। ਇਹ ਵਾਧਾ ਕਾਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਹੋਇਆ ਹੈ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦਾ ਵਿਧਾਇਕ ਗ੍ਰਿਫ਼ਤਾਰ
ਘਰੇਲੂ ਗੈਸ ਸਿਲੰਡਰ ਦੇ ਖਪਤਕਾਰਾਂ ਲਈ ਇਹ ਰਾਹਤ ਵਾਲੀ ਖਬਰ ਹੈ ਕਿ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਅੱਜ ਤੋਂ ਦਿੱਲੀ ਵਿੱਚ ਕਮਰਸ਼ੀਅਲ 19 ਕਿਲੋ ਵਾਲਾ ਸਿਲੰਡਰ 1818.50 ਰੁਪਏ ਵਿੱਚ ਮਿਲੇਗਾ। ਪਿਛਲੇ ਮਹੀਨੇ ਇਹ 1802 ਰੁਪਏ ਵਿੱਚ ਮਿਲਦਾ ਸੀ। ਕੋਲਕਾਤਾ ਵਿੱਚ ਕਮਰਸ਼ੀਅਲ ਸਿਲੰਡਰ ਦੀ ਕੀਮਤ 1927 ਰੁਪਏ ਹੋ ਗਈ ਹੈ, ਜੋ ਨਵੰਬਰ ਵਿੱਚ 1911.50 ਰੁਪਏ ਦਾ ਸੀ। ਮੁੰਬਈ ਵਿੱਚ ਕੀਮਤ 16.50 ਰੁਪਏ ਵਧੀ ਹੈ।