ਸਰਨਾ ਨੂੰ ਤਨਖਾਹੀਆ ਐਲਾਨਿਆ
ਅੰਮ੍ਰਿਤਸਰ 2 ਦਸੰਬਰ, ਦੇਸ਼ ਕਲਿੱਕ ਬਿਓਰੋ
ਸਿੰਘ ਸਹਿਬਾਨ ਵੱਲੋਂ ਅੱਜ ਅਕਾਲ ਤਖਤ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਵਿਰਸਾ ਸਿੰਘ ਵਲਟੋਹਾ ਨੇ ਜਬਾਨ ਬੰਦ ਨਾ ਕੀਤੀ ਤਾਂ ਅਗਲੀ ਇਕੱਤਰਤਾ ‘ ਚ ਉਸ ਖਿਲਾਫ ਹੋਰ ਸਖਤ ਫੈਸਲਾ ਲਿਆ ਜਾਵੇਗਾ। ਵਿਰਸਾ ਸਿੰਘ ਵਲਟੋਹਾ ਪਿਛਲੇ ਦਿਨਾਂ ਤੋਂ ਸਿੰਘ ਸਹਿਬਾਨ ਖਿਲਾਫ ਲਗਾਤਾਰ ਬੋਲਦੇ ਆ ਰਹੇ ਹਨ।
ਇੱਕ ਹੋਰ ਫੈਸਲੇ ਵਿੱਚ ਸਿੰਘ ਸਹਿਬਾਨ ਨੇ ਦਿੱਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ।ਸ੍ਰੀ ਸਰਨਾ ਨੇ ਕੁੱਝ ਦਿਨ ਪਹਿਲਾਂ ਅਕਾਲ ਤਖਤ ਸਾਹਿਬ ‘ਤੇ ਸ਼ਿਕਾਇਤ ਕਰਨ ਦੀ ਗੱਲ ਤੇ ਕੋਈ ਪ੍ਰਵਾਹ ਨਾ
ਕਰਨ ਦੀ ਗੱਲ ਕਹਿੰਦਿਆਂ ਵਿਰੋਧੀ ਧਿਰ ਨੂੰ ਗਾਲ ਵੀ ਕੱਢੀ ਸੀ।
Published on: ਦਸੰਬਰ 2, 2024 5:58 ਬਾਃ ਦੁਃ