ਮੋਰਿੰਡਾ, 2 ਦਸੰਬਰ (ਭਟੋਆ)-
ਕਰ ਵਿਭਾਗ ਪੰਜਾਬ ਰੋਪੜ ਦੀ ਸਟੇਟ ਟੈਕਸ ਅਫਸਰ ਸ੍ਰੀਮਤੀ ਰਜਨੀ ਮੁਖੇਜਾ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋ ਸੂਬੇ ਅੰਦਰ ਡਿਵੈਲਪਮੈਂਟ ਟੈਕਸ ਦੀ ਵਸੂਲੀ ਸਬੰਧੀ ਸ਼ਹਿਰ ਦੇ ਵਪਾਰੀਆਂ ਨੂੰ ਜਾਗਰੂਕ ਕਰਨ ਲਈ
ਮੋਰਿੰਡਾ ਦੀ ਹਿੰਦੂ ਧਰਮਸ਼ਾਲਾ ਵਿੱਚ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਤੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਰਜਨੀ ਮੁਖੇਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸੂਬੇ ਨੂੰ ਦੇ ਵਿਕਾਸ ਪੱਖੋ ,ਦੇਸ਼ ਦੇ ਸਾਰੇ ਸੂਬਿਆਂ ਤੋ ਬੇਹਤਰੀਨ ਬਣਾਉਣ ਲਈ ਅਪ੍ਰੈਲ 2018 ਤੋ ਡਿਵੈਲਪਮੈਂਟ ਟੈਕਸ ਸ਼ੁਰੂ ਕੀਤਾ ਗਿਆ ਸੀ , ਜਿਸ ਤਹਿਤ ਜਿੱਥੇ ਸੂਬੇ ਦੇ ਸਾਰੇ ਮੁਲਾਜ਼ਮਾਂ ਅਤੇ ਪੈਨਸ਼ਨਰਜ ਕੋਲੋ ਹਰ ਮਹੀਨੇ 200/- ਰੁਪਏ ਪ੍ਰਤੀ ਮਹੀਨਾ ਡਿਵੈਲਪਮੈਂਟ ਟੈਕਸ ਵਜੋਂ ਇਕੱਤਰ ਕੀਤਾ ਜਾ ਰਿਹਾ ਹੈ, ਉੱਥੇ ਹੀ ਇਹ ਟੈਕਸ, 200 ਰੁਪਏ ਪ੍ਰਤੀ ਮਹੀਨਾ ਜਾਂ 2400 ਰੁਪਏ ਸਲਾਨਾ ਹਰ ਉਸ ਵਿਅਕਤੀ ਜਾਂ ਕਾਰੋਬਾਰੀਆਂ ਤੇ ਦੁਕਾਨਦਾਰਾਂ ਤੋ ਵਸੂਲਿਆ ਜਾਣਾ ਹੈ, ਜਿਨਾ ਦੀ ਸਲਾਨਾ ਆਮਦਨ 3 ਲੱਖ ਰੁਪਏ ਤੋਂ ਵੱਧ ਹੈ ਉਹਨਾਂ ਨੂੰ ਦੱਸਿਆ ਕਿ ਮੋਰਿੰਡਾ ਸ਼ਹਿਰ ਵਿੱਚ ਲਗਭਗ 200 ਦੁਕਾਨਦਾਰ ਜੀਐਸਟੀ ਤਹਿਤ ਰਜਿਸਟਰਡ ਹਨ ਪਰੰਤੂ ਇਹਨਾਂ ਸਾਰਿਆਂ ਵੱਲੋਂ ਵੀ ਸੂਬਾ ਸਰਕਾਰ ਨੂੰ ਡਿਵੈਲਪਮੈਂਟ ਟੈਕਸ ਜਮਾ ਨਹੀਂ ਕਰਵਾਇਆ ਜਾ ਰਿਹਾ, ਇਸ ਲਈ ਕਰ ਵਿਭਾਗ ਵੱਲੋਂ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਡਿਵੈਲਪਮੈਂਟ ਟੈਕਸ ਸਬੰਧੀ ਜਾਗਰੂਕ ਕਰਕੇ ਇਹ ਟੈਕਸ ਜਮਾਂ ਕਰਾਉਣ ਲਈ ਪ੍ਰੇਰਿਆ ਗਿਆ ਤਾਂ ਜੋ ਪੰਜਾਬ ਦਾ ਸਰ ਪੱਖੀ ਵਿਕਾਸ ਹੋ ਸਕੇl
ਇਸ ਮੌਕੇ ਤੇ ਵਪਾਰ ਮੰਡਲ ਜਿਲਾ ਰੂਪਨਗਰ ਦੇ ਪ੍ਰਧਾਨ ਸ਼੍ਰੀ ਪਵਨ ਕੁਮਾਰ ਦਾਨੀ ਨੇ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਮੋਰਿੰਡਾ ਸ਼ਹਿਰ ਅਤੇ ਜਿਲਾ ਰੂਪਨਗਰ ਦੇ ਸਮੂਹ ਦੁਕਾਨਦਾਰਾਂ ਨੂੰ ਡਿਵੈਲਪਮੈਂਟ ਟੈਕਸ ਦੇਣ ਸਬੰਧੀ ਪ੍ਰੇਰਿਤ ਕੀਤਾ ਜਾਵੇਗਾ ਜਿਸ ਲਈ ਵਪਾਰਮੈਂਟਲ ਵੱਲੋਂ ਬਲਾਕ ਪੱਧਰ ਤੇ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਮੀਟਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ ਉਹਨਾਂ ਮੀਟਿੰਗ ਵਿੱਚ ਹਾਜ਼ਰ ਸਮੂਹ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਸਾਰੇ ਦੁਕਾਨਦਾਰ ਅਤੇ ਕਾਰੋਬਾਰੀ ਡਿਵੈਲਪਮੈਂਟ ਟੈਕਸ ਜਰੂਰ ਅਦਾ ਕਰਨ ਤਾਂ ਜੋ ਮਰਿੰਡਾ ਸ਼ਹਿਰ ਸਮੇਤ ਸਮੁੱਚੇ ਪੰਜਾਬ ਦਾ ਸਰਪ ਪੱਖੀ ਵਿਕਾਸ ਹੋ ਸਕੇ।
ਇਸ ਮੌਕੇ ਤੇ ਕਰ ਵਿਭਾਗ ਵੱਲੋ ਰਜਨੀ ਮੁਖੇਜਾ, ਰਾਜ ਕਰ ਅਫਸਰ , ਸਿਮਰਨਜੋਤ ਕਰ ਨਿਰੀਖਕ, ਰਮਨਦੀਪ ਸਿੰਘ ਸਿੱਧੂਪੁਰ, ਸਤਵਿੰਦਰ ਸਿੰਘ , ਸੀਤਾਰਾਮ ਦਾਨੀਆ, ਵਪਾਰ ਮੰਡਲ ਜਿਲਾ ਰੋਪੜ ਦੇ ਪ੍ਰਧਾਨ ਪਵਨ ਕੁਮਾਰ ਦਾਨੀਆ, ਵਪਾਰ ਮੰਡਲ ਮੋਰਿੰਡਾ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ, ਕਾਮਰੇਡ ਕਾਕਾ ਰਾਮ, ਪੰਡਿਤ ਵਜ਼ੀਰ ਚੰਦ, ਰਾਕੇਸ਼ ਪੁਰੀ, ਤਰੁਣ ਗੁਪਤਾ , ਅਮਨ ਅਗਰਵਾਲ, ਸੋਨੂੰ ਉੱਪਲ, ਮਨੋਹਰ ਲਾਲ, ਪ੍ਰਦੀਪ ਅਗਨੀਹੋਤਰੀ, ਅਸ਼ੋਕ ਗਾਰਮੈਂਟਸ ,ਧਰਮਪਾਲ ਚਾਵਲਾ, ਸੰਜੇ ਕੁਮਾਰ, ਹਰਸ਼ ਕੋਹਲੀ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਮੋਰਿੰਡਾ, ਜੈ ਕ੍ਰਿਸ਼ਨ , ਰਾਮ ਚਾਵਲਾ, ਗੋਰਾ ਲਾਲ , , ਡਾਕਟਰ ਬਚਨ ਲਾਲ ਵਰਮਾ ,ਅਰੁਣ ਗੁਪਤਾ, ਰਕੇਸ਼ ਪੁਰੀ, ਤਰੁਣ ਗੁਪਤਾ, ਅਜੇ ਸ਼ਰਮਾਂ ਸਮੇਤ ਵੱਡੀ ਗਿਣਤੀ ਵਿੱਚ ਦੁਕਾਨਦਾਰ ਤੇ ਹੋਰ ਲੋਕ ਹਾਜ਼ਰ ਸਨ।