ਚੰਡੀਗੜ੍ਹ, 2 ਦਸੰਬਰ, ਦੇਸ਼ ਕਲਿੱਕ ਬਿਓਰੋ :
ਚੰਡੀਗੜ੍ਹ ਵਿੱਚ 2 ਅਤੇ 3 ਦਸੰਬਰ, 2024 ਨੂੰ ਵੀਵੀਆਈਪੀ ਆਉਣ ਕਾਰਨ ਸ਼ਹਿਰ ਦੇ ਕਈ ਮੁੱਖ ਮਾਰਗਾਂ ‘ਤੇ ਟ੍ਰੈਫਿਕ ਪ੍ਰਭਾਵਿਤ ਹੋਵੇਗੀ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੇਂ ਦੌਰਾਨ ਵਿਕਲਪਿਕ ਮਾਰਗਾਂ ਦੀ ਵਰਤੋਂ ਕਰਨ ਅਤੇ ਪ੍ਰੇਸ਼ਾਨੀ ਤੋਂ ਬਚਣ। ਜ਼ਿਕਰਯੋਗ ਹੈ ਕਿ ਪ੍ਰ੍ਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਆ ਰਹੇ ਹਨ।
2 ਦਸੰਬਰ, 2024
ਦੱਖਣੀ ਮਾਰਗ ਅਤੇ ਸਰੋਵਰ ਪਥ ਦੇ ਮੁੱਖ ਚੌਂਕ ਜਿਵੇਂ ਕਿ ਏਅਰਪੋਰਟ ਲਾਈਟਾਂ, ਹੱਲੋ ਮਾਜਰਾ ਲਾਈਟਾਂ, ਪੋਲਟਰੀ ਫਾਰਮ ਚੌਂਕ, ਟ੍ਰਿਬਿਊਨ ਚੌਂਕ, ਲੋਹਾ ਮਾਰਕੀਟ ਲਾਈਟ, ਗੁਰਦੁਆਰਾ ਚੌਂਕ, ਨਿਊ ਲੇਬਰ ਚੌਂਕ (ਸੈਕਟਰ 20/21-33/34), ਓਲਡ ਲੇਬਰ ਚੌਂਕ (ਸੈਕਟਰ 18/19-20/21), ਏ.ਪੀ. ਚੌਂਕ (ਸੈਕਟਰ 7/8-18/19) ਅਤੇ ਹੀਰਾ ਸਿੰਘ ਚੌਂਕ (ਸੈਕਟਰ 5/6-7/8) ਉੱਤੇ ਟ੍ਰੈਫਿਕ ਦੇ ਆਉਣ ਜਾਣ ਉਤੇ ਪਾਬੰਦੀ ਹੋਵੇਗੀ।
3 ਦਸੰਬਰ, 2024
ਸਵੇਰੇ 11:00 ਵਜੇ ਤੋਂ ਦੁਪਹਿਰ 3:30 ਵਜੇ ਤੱਕ ਦੱਖਣੀ ਮਾਰਗ, ਸਰੋਵਰ ਪਥ ਅਤੇ ਵਿਗਿਆਨ ਪਥ ਦੇ ਮੁੱਖ ਚੌਂਕ ਜਿਵੇਂ ਕਿ ਐਅਰਪੋਰਟ ਲਾਈਟਾਂ, ਹੱਲੋ ਮਾਜਰਾ ਲਾਈਟਾਂ, ਪੋਲਟਰੀ ਫਾਰਮ ਚੌਂਕ, ਟ੍ਰਿਬਿਊਨ ਚੌਂਕ, ਲੋਹਾ ਮਾਰਕੀਟ ਲਾਈਟਾਂ, ਗੁਰਦੁਆਰਾ ਚੌਂਕ, ਨਿਊ ਲੇਬਰ ਚੌਂਕ, ਓਲਡ ਲੇਬਰ ਚੌਂਕ, ਏ.ਪੀ. ਚੌਂਕ, ਹੀਰਾ ਸਿੰਘ ਚੌਂਕ, ਸੈਕਟਰ 4/5-8/9 ਚੌਂਕ, ਨਿਊ ਬੈਰੀਕੇਡ ਚੌਂਕ (ਸੈਕਟਰ 3/4-9/10), ਸੈਕਟਰ 2/3-10/11 ਚੌਂਕ ਅਤੇ ਪੰਜਾਬ ਇੰਜੀਨਿਅਰਿੰਗ ਕਾਲਜ (ਪੀ.ਈ.ਸੀ.) ਲਾਈਟਾਂ ਉੱਤੇ ਟ੍ਰੈਫਿਕ ਦੇ ਆਉਣ ਜਾਣ ਉਤੇ ਪਾਬੰਦੀ ਹੋਵੇਗੀ।