8 ਦਸੰਬਰ ਨੂੰ ਸੰਗਰੂਰ ਵਿਖੇ ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਵੱਲੋਂ ਮੁੱਖ ਮੰਤਰੀ ਦਾ ਪੁਤਲਾ ਫੂਕਣ ਦਾ ਐਲਾਨ

ਸਿੱਖਿਆ \ ਤਕਨਾਲੋਜੀ

ਚੰਡੀਗੜ੍ਹ: 2 ਦਸੰਬਰ, ਦੇਸ਼ ਕਲਿੱਕ ਬਿਓਰੋ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਅਤੇ ਸੂਬਾ ਜਨਰਲ ਸਕੱਤਰ ਸੁਖਦੀਪ ਕੌਰ ਸਰਾਂ ਵੱਲੋਂ ਕਿਹਾ ਗਿਆ ਕਿ ਲਗਾਤਾਰ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਗੱਲ ਕਰਨ ਲਈ ਡਿਪਾਰਟਮੈਂਟ ਵੱਲੋਂ ਦਿੱਤੀਆਂ ਗਈਆਂ 5 ਤੋਂ 6 ਮੀਟਿੰਗਾਂ ਨੂੰ ਕੈਂਸਲ ਕਰ ਚੁੱਕੇ ਨੇ ਭਗਵੰਤ ਸਿੰਘ ਮਾਨ ਜਦ ਕਿ ਉਹ ਮੁੱਖ ਮੰਤਰੀ ਪੰਜਾਬ ਹੋਣ ਦੇ ਨਾਲ ਨਾਲ ਆਦਰਸ਼ ਸਕੂਲਾਂ ਦੇ ਮੌਜੂਦਾ ਚੇਅਰਮੈਨ ਵੀ ਹਨ l ਉਨਾਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਸਮੇਂ ਸਮੇਂ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਨਾ ਸਕੂਲਾਂ ਨੂੰ ਵਧੀਆ ਤੇ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਦੇਣ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਨਾ ਤਿੰਨ ਸਾਲਾਂ ਵਿੱਚ ਭਗਵੰਤ ਸਿੰਘ ਮਾਨ ਇਕ ਘੰਟਾ ਇਨਾ ਸਕੂਲਾਂ ਵਾਸਤੇ ਨਹੀਂ ਕੱਢ ਸਕੇ ਜਦ ਕਿ ਜਥੇਬੰਦੀ ਵੱਲੋਂ ਵਾਰ-ਵਾਰ ਇਹੀ ਅਪੀਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਪੰਜਾਬ ਨੂੰ ਕਿ ਉਹ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਇੱਕ ਬੈਠਕ ਕਰਕੇ ਇਹਨਾਂ ਅਧਿਆਪਕਾਂ ਦੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਗਰੇਡ ਪੇ ਤਨਖਾਹਾਂ ਲਾਗੂ ਕਰਨ ਜਿਹੜਾ ਕਿ ਉਹਨਾਂ ਦਾ ਅਧਿਕਾਰ ਬਣਦਾ ਹੈ ਉਹਨਾਂ ਦਾ ਹੱਕ ਬਣਦਾ ਹੈ ਪਰ ਉਹ ਆਮ ਘਰਾਂ ਦਾ ਸੀਐਮ ਅੱਜ ਬਹੁਤ ਖਾਸ ਹੋ ਚੁੱਕਾ ਹੈ ਜੇਕਰ ਪੰਜਾਬ ਸਰਕਾਰ ਚਾਵੇ ਤਾਂ ਦਰਸ਼ ਸਕੂਲਾਂ ਦਾ ਮੈਟਰ ਕੋਈ ਵੱਡਾ ਨਹੀਂ ਜਦ ਕਿ ਕੋਰਟ ਦਾ ਫੈਸਲਾ ਵੀ ਇਹਨਾਂ ਅਧਿਆਪਕਾਂ ਦੇ ਹੱਕ ਵਿੱਚ ਆ ਚੁੱਕਾ ਹੈ। ਮਾਣਯੋਗ ਹਾਈਕੋਰਟ ਵੱਲੋਂ ਵੀ ਸੀਐਮ ਭਗਵੰਤ ਸਿੰਘ ਮਾਨ ਨੂੰ ਆਦਰਸ਼ ਸਕੂਲਾਂ ਦੇ ਮਸਲਿਆਂ ਤੇ ਡਿਪਾਰਟਮੈਂਟ ਨਾਲ ਮੀਟਿੰਗ ਕਰਕੇ ਅਧਿਆਪਕਾਂ ਦਾ ਗ੍ਰੇਡ ਫੇਰ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਗਈ ਪਰ ਉਨਾਂ ਫੈਸਲਿਆਂ ਦਾ ਹਾਲੇ ਤੱਕ ਪੰਜਾਬ ਸਰਕਾਰ ਤੇ ਕੋਈ ਅਸਰ ਨਹੀਂ ਦਿਖ ਰਿਹਾ ਕਿਉਂਕਿ ਕੋਈ ਪੁਖਤਾ ਜਾਣਕਾਰੀ ਹੈ ਜਿਹੜੀ ਉਹ ਸਕੂਲਾਂ ਦੇ ਵਿੱਚ ਜਾਂ ਜਥੇਬੰਦੀ ਨੂੰ ਡਿਪਾਰਟਮੈਂਟ ਵੱਲੋਂ ਨਹੀਂ ਦਿੱਤੀ ਜਾ ਰਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹਨਾਂ ਮਸਲਿਆਂ ਵਿੱਚ ਆਪਣੇ ਆਪ ਨੂੰ ਬੜਾ ਮਜਬੂਰ ਦੱਸਿਆ ਅਤੇ ਕਿਹਾ ਕਿ ਮੇਰੇ ਹੱਥ ਕੁਛ ਨਹੀਂ ਜੋ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੀ ਕਰਨਾ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਨਾਲ ਅਤੇ ਸਿੱਖਿਆ ਵਿਭਾਗ ਦੇ ਆਲਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਖੁਦ ਮੀਟਿੰਗ ਕਰਕੇ ਇਹਨਾਂ ਅਧਿਆਪਕਾਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ l ਜੇਕਰ ਜਲਦੀ ਹੀ ਡਿਪਾਰਟਮੈਂਟ ਸਮੇਤ ਭਗਵੰਤ ਸਿੰਘ ਮਾਨ ਜਥੇਬੰਦੀ ਦੇ ਆਗੂ ਸਾਥੀਆਂ ਨਾਲ ਮੀਟਿੰਗ ਨਹੀਂ ਕਰਦੇ ਤਾਂ ਮਜਬੂਰਨ ਆਉਣ ਵਾਲੀ 8 ਤਰੀਕ ਦਿਨ ਐਤਵਾਰ ਨੂੰ ਜਥੇਬੰਦੀ ਨੂੰ ਭਰਾਤਕ ਜਥੇਬੰਦੀਆਂ ਬੀਕੇਯੂ ਏਕਤਾ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਰੋਸ ਜਾਹਿਰ ਕੀਤਾ ਜਾਵੇਗਾ l ਜਿਸ ਵਿੱਚ ਕਈ ਗੁਪਤ ਐਕਸ਼ਨ ਵੀ ਕੀਤੇ ਜਾਣਗੇ l ਨਿਗੁਣੀਆਂ ਤਨਖਾਹਾਂ ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੇ ਘਰ ਚਲਾਉਣ ਵਿੱਚ ਅਸਮਰੱਥ ਹੋ ਰਹੀਆਂ ਹਨ l ਜਾਰੀ ਕਰਤਾ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਸੂਬਾ ਜਨਰਲ ਸਕੱਤਰ ਮੈਡਮ ਸੁਖਦੀਪ ਕੌਰ ਸਰਾਂ ਸੂਬਾ ਜਨਰਲ ਸਕੱਤਰ ਸਲੀਮ ਮੁਹੰਮਦ ਮੈਡਮ ਮੀਨੂੰ ਬਾਲਾ ਮੈਡਮ ਹਰਪ੍ਰੀਤ ਕੌਰ ਅਮਰਜੋਤ ਜੋਸ਼ੀ ਗਗਨ ਮਹਾਜਨ ਮੈਡਮ ਓਮਾ ਮਾਧਵੀ ਭੁਪਿੰਦਰ ਕੌਰ ਸਰਬਜੀਤ ਕੌਰ ਸੰਜੀਵ ਕੁਮਾਰ ਸੁਖਚੈਨ ਸਿੰਘ ਮਨਮੋਹਣ ਸਿੰਘ ਅਮਨਦੀਪ ਖਾਨ ਦੀਪਕ ਕੁਮਾਰ ਗੁਰਚਰਨ ਸਿੰਘ ਜਗਤਾਰ ਸਿੰਘ ਹਰਸਿਮਰਨ ਸਿੰਘ ਗੁਰਿੰਦਰ ਸਿੰਘ ਅਮਨ ਸ਼ਾਸਤਰੀ ਨਵਜੋਤ ਸਿੰਘ ਅਮਰੀਕ ਸਿੰਘ ਸਮੂਹ ਮੁਲਾਜ਼ਮ ਸਾਥੀ l

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।