ਨਵੀਂ ਦਿੱਲੀ, 2 ਦਸੰਬਰ, ਦੇਸ਼ ਕਲਿੱਕ ਬਿਓਰੋ :
ਸੋਨੇ ਅਤੇ ਚਾਂਦੀਆਂ ਦੀਆਂ ਕੀਮਤਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਡਿੱਗਦੀਆਂ ਜਾ ਰਹੀਆਂ ਹਨ। ਮਲਟੀ ਕਮੋਡਿਟੀ ਐਕਸਚੇਂਜ ਉਤੇ ਸੋਨੇ ਦਾ ਭਾਅ ਦਸੰਬਰ ਵਾਅਦਾ 1 ਫੀਸਦੀ ਤੋਂ ਜ਼ਿਆਦਾ ਟੁੱਟ ਚੁੱਕਿਆ ਹੈ। ਫਿਲਹਾਲ ਸੋਨਾ 780 ਰੁਪਏ ਪ੍ਰਤੀ 10 ਗ੍ਰਾਮ ਤੋਂ ਜ਼ਿਆਦਾ ਗਿਰਾਵਟ ਨਾਲ 75,580 ਰੁਪਏ ਦੇ ਨੇੜ ਤੇੜ ਕਾਰੋਬਾਰ ਕਰ ਰਿਹਾ ਹੈ।
ਮੰਗ ਬਾਵਜੂਦ ਬੀਤੇ ਮਹੀਨੇ ਨੰਬਰ ਵਿੱਚ ਸੋਨਾ ਵਾਅਦਾ ਕਰੀਬ 2500 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ। 1 ਨਵੰਬਰ ਨੂੰ ਸੋਨਾ 78867 ਰੁਪਏ ਸੀ, ਨਵੰਬਰ ਦੇ ਆਖਿਰੀ ਟ੍ਰੇਡਿੰਗ ਦਿਨ 29 ਨਵੰਬਰ ਨੂੰ ਸੋਨਾ ਵਾਅਦਾ 76,374 ਰੁਪਏ ਉਤੇ ਬੰਦ ਹੋਇਆ। ਸੋਨਾ ਵਾਅਦਾ ਆਪਣੀ ਰਿਕਾਰਡ ਉਚਾਈ ਤੋਂ ਹੁਣ ਤੱਕ 4200 ਰੁਪਏ ਤੱਕ ਟੁੱਟ ਚੁੱਕਿਆ ਹੈ।
ਜਵੇਲਰਜ਼ ਦੀਆਂ ਦੁਕਾਨਾਂ ਉਤੇ ਵੀ ਸੋਨੇ ਦੀਆਂ ਕੀਮਤਾਂ ਘਟੀਆ ਹਨ। ਇੰਡੀਅਨ ਬੁਲਿਅਨ ਜਵੇਲਰਜ਼ ਐਸੋਸੀਏਸ਼ਨ ਦੀ ਵੈਬਸਾਈਟ ਮੁਤਾਬਕ ਸੋਮਵਾਰ ਨੂੰ 10 ਗ੍ਰਾਮ ਸੋਨੇ ਦੀ ਕੀਮਤ 75867 ਰੁਪਏ ਹੈ, ਜਦੋਂ ਕਿ ਸ਼ੁੱਕਰਵਾਰ ਨੂੰ ਭਾਅ 76740 ਰੁਪਏ ਪ੍ਰਤੀ 10 ਗ੍ਰਾਮ ਸੀ। ਇਕ ਕਿਲੋ ਚਾਂਦੀ ਦੀ ਕੀਮਤ 88051 ਰੁਪਏ ਹੈ, ਜੋ ਕਿ ਸ਼ੁੱਕਰਵਾਰ ਨੂੰ ਇਹ 89,383 ਰੁਪਏ ਪ੍ਰਤੀ ਕਿਲੋ ਸੀ।
ਚਾਂਦੀ ਦਸੰਬਰ ਵਾਅਦਾ ਐਮਸੀਐਸ ਉਤੇ 1000 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਟੁੱਟਿਆ ਅਤੇ 87800 ਰੁਪਏ ਤੱਕ ਆ ਗਈ। ਚਾਂਦੀ ਵਾਅਦਾ ਨਵੰਬਰ ਮਹੀਨੇ 6600 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਹੈ। 1 ਨਵੰਬਰ ਨੂੰ ਚਾਂਦੀ ਵਾਅਦਾ 95,483 ਰੁਪਏ ਸੀ, ਜਦੋਂ ਨਵੰਬਰ ਦੇ ਆਖਿਰੀ ਟੇਡਿੰਗ ਸੇਸ਼ਨ ਵਿੱਚ 88,881 ਰੁਪਏ ਪ੍ਰਤੀ ਕਿਲੋ ਸੀ। ਚਾਂਦੀ ਵਾਅਦਾ ਆਪਣੀ ਰਿਕਾਰਡ ਉਚਾਈ 1,00,289 ਰੁਪਏ ਤੋਂ ਕਰੀਬ 12500 ਰੁਪਏ ਹੇਠਾਂ ਆ ਚੁੱਕਿਆ ਹੈ।