ਨਵੀਂ ਦਿੱਲੀ, 2 ਦਸੰਬਰ, ਦੇਸ਼ ਕਲਿੱਕ ਬਿਓਰੋ :
ਪਹਿਲੀ ਤੈਨਾਤੀ ਨੂੰ ਲੈ ਕੇ ਕਾਰਜਭਾਰ ਸੰਭਾਲਣ ਜਾ ਰਹੇ ਭਾਰਤੀ ਪੁਲਿਸ ਸੇਵਾ (ਆਈਪੀਐਸ) ਦੇ ਇਕ ਅਧਿਕਾਰੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਕਰਨਾਟਕ ਦੇ ਹਾਸਨ ਜ਼ਿਲ੍ਹੇ ਵਿੱਚ ਕਾਰਜਭਾਲ ਸੰਭਾਲਣ ਜਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਕਰਨਾਟਕ ਕੇਡਰ ਦੇ 2023 ਬੈਚ ਦੇ ਆਈਪੀਐਸ ਅਧਿਕਾਰੀ ਹਰਸ਼ਵਰਧਨ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਪੁਲਿਸ ਨੇ ਦੱਸਿਆ ਸੜਕ ਹਾਦਸਾ ਐਤਵਾਰ ਸ਼ਾਮ ਨੂੰ ਵਾਪਰਿਆ।
ਉਨ੍ਹਾਂ ਦੱਸਿਆ ਕਿ ਹਾਸਨ ਤਾਲੁਕ ਦੇ ਕਿਟਾਨੇ ਦੇ ਨੇੜੇ ਪੁਲਿਸ ਵਾਹਨ ਦਾ ਟਾਇਰ ਫਟ ਗਿਆ, ਜਿਸ ਤੋਂ ਬਾਅਦ ਡਰਾਇਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਵਾਹਨ ਸੜਕ ਕਿਨਾਰੇ ਇਕ ਮਕਾਨ ਅਤੇ ਦਰਖਤ ਨਾਲ ਟਕਰਾਅ ਗਈ। ਪੁਲਿਸ ਅਨੁਸਾਰ ਵਰਧਨ ਹੋਲੇਨਰਸੀਪੁਰ ਵਿੱਚ ਸਹਾਇਕ ਪੁਲਿਸ ਸੁਪਰਡੈਂਟ ਵਜੋਂ ਡਿਊਟੀ ਉਤੇ ਰਿਪੋਰਟ ਲਈ ਹਾਸਨ ਜਾ ਰਹੇ ਸਨ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਰਧਨ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਅਤੇ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ।