ਨਵੀਂ ਦਿੱਲੀ, 2 ਦਸੰਬਰ, ਦੇਸ਼ ਕਲਿੱਕ ਬਿਓਰੋ :
ਫੋਨ ਕਰਕੇ ਲੋਕਾਂ ਨੂੰ ਠੱਗਣ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਰੋਜ਼ਾਨਾ ਅਜਿਹੀਆਂ ਖਬਰਾਂ ਆਉਂਦੀਆਂ ਹਨ, ਪਰ ਲੋਕ ਫਿਰ ਵੀ ਠੱਗਾਂ ਦੀਆਂ ਗੱਲਾਂ ਵਿੱਚ ਫਸ ਜਾਂਦੇ ਹਨ। ਅਜਿਹਾ ਹੀ ਇਕ ਹੋਰ ਸਾਈਬਰ ਠੱਗੀ ਦਾ ਸਾਹਮਣੇ ਆਇਆ ਹੈ। ਕੋਚੀ ਦੀ ਰਹਿਣ ਵਾਲੇ ਇਕ ਔਰਤ ਤੋਂ ਠੱਗਾਂ ਨੇ 4 ਕਰੋੜ 12 ਲੱਖ ਰੁਪਏ ਇਕ ਪੁਲਿਸ ਅਧਿਕਾਰੀ ਬਣਕੇ ਠੱਗ ਲਏ। ਇਸ ਮਾਮਲੇ ਵਿੱਚ ਦੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਈਬਰ ਠੱਗਾਂ ਨੇ ਔਰਤ ਨੂੰ ਡਿਜ਼ੀਟਲ ਅਰੇਸਟ ਕੀਤਾ ਅਤੇ ਫਿਰ ਠੱਗੀ ਨੂੰ ਅੰਜ਼ਾਮ ਦਿੱਤਾ।
ਪੁਲਿਸ ਨੇ ਦੱਸਿਆ ਕਿ ਆਰੋਪੀਆਂ ਦੀ ਪਹਿਚਾਣ ਮੁਹੰਮਦ ਮੁਹਾਸੀਲ ਅਤੇ ਮਿਸਹਾਬ ਕੇ ਪੀ ਵਜੋਂ ਹੋਈ ਹੈ। ਦੋਵਾਂ ਨੂੰ ਮਲਲਾਪੁਰ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਸਾਈਬਰ ਠੱਗਾਂ ਨੇ ਪੀੜਤ ਨੂੰ ਕਾਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਤੁਹਾਡੇ ਆਧਾਰ ਕਾਰਡ ਦੀ ਵਰਤੋਂ ਕਰਕੇ ਇਕ ਬੈਂਕ ਅਕਾਊਂਟ ਖੋਲ੍ਹਿਆ ਗਿਆ ਹੈ। ਇਸ ਅਕਾਊਂਟ ਦੀ ਵਰਤੋਂ ਗੈਰ ਕਾਨੂੰਨੀ ਕੰਮ ਲਈ ਕੀਤੀ ਗਈ ਹੈ। ਇਨ੍ਹਾਂ ਗੰਭੀਰ ਦੋਸ਼ਾਂ ਨਾਲ ਉਹ ਘਬਰਾ ਗਈ।
ਇਸ ਤੋਂ ਬਾਅਦ ਜਾਂਚ ਦੇ ਨਾਮ ਉਤੇ ਪੀੜਤ ਔਰਤ ਨੂੰ ਡਿਜ਼ੀਟਲ ਅਰੇਸਟ ਕਰ ਲਿਆ। ਫਿਰ ਪੀੜਤ ਨੂੰ ਕਿਹਾ ਗਿਆ ਕਿ ਉਨ੍ਹਾਂ ਆਪਣੇ ਰੁਪਏ ਵੇਰੀਫਿਕੇਸ਼ਨ ਲਈ ਟਰਾਂਸਫਰ ਕਰਨੇ ਹੋਣਗੇ। ਇਸ ਤੋਂ ਬਾਅਦ ਪੀੜਤ ਔਰਤ ਨੇ ਸਾਈਬਰ ਠੱਗਾਂ ਦੇ ਇੰਸਟ੍ਰਕਸ਼ਨ ਉਤੇ ਦੂਜੇ ਬੈਂਕ ਅਕਾਊਂਟ ਵਿੱਚ 4.12 ਕਰੋੜ ਉਡਾ ਲਏ। ਜਦੋਂ ਔਰਤ ਨੂੰ ਇਸ ਸਾਈਬਰ ਠੱਗੀ ਬਾਰੇ ਪਤਾ ਚਲਿਆ ਤਾਂ ਉਨ੍ਹਾਂ ਸ਼ਿਕਾਇਤ ਦਰਜ ਕਰਵਾਈ, ਇਸ ਤੋਂ ਬਾਅਦ ਉਨ੍ਹਾਂ ਦੀ ਸ਼ਿਕਾਇਤ ਨੂੰ ਸਾਈਬਰ ਬ੍ਰਾਂਚ ਨੂੰ ਟਰਾਂਸਫਰ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ। ਟੀਮ ਨੇ ਆਪਣਾ ਕੰਮ ਸ਼ੁਰੂ ਕੀਤਾ। ਫਿਰ ਪਤਾ ਚਦਿਲਆ ਕਿ ਇਹ ਰਕਮ ਕੇਰਲ ਦੇ ਮਲਲਾਪੁਰਮ ਤੋਂ ਕਢਵਾਈ ਗਈ ਹੈ। ਰਿਪੋਰਟ ਮੁਤਾਬਕ ਆਰੋਪੀ ਨੇ ਕਈ ਬੈਂਕ ਅਕਾਉਂਟ ਦੀ ਵਰਤੋਂ ਕੀਤੀ ਹੈ ਅਤੇ ਫਿਰ ਉਨ੍ਹਾਂ ਰੁਪਏ ਕਢਵਾਏ।
ਇਸ ਤੋਂ ਬਾਅਦ ਪੁਲਿਸ ਨੇ ਲੋਕੇਸ਼ਨ ਦਾ ਪਤਾ ਕਰਕੇ, ਆਰੋਪੀਆਂ ਦੀ ਪਹਿਚਾਣ ਕੀਤੀ ਅਤੇ ਗ੍ਰਿਫਤਾਰ ਕਰ ਲਏ।