ਅੰਮ੍ਰਿਤਸਰ, ਦੇਸ਼ ਕਲਿੱਕ ਬਿਓਰੋ :
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਵਿਖੇ ਹੋਈ। ਸੁਖਬੀਰ ਸਿੰਘ ਬਾਦਲ ਸਮੇਤ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਹੋਰਨਾਂ ਆਗੂਆਂ ਖਿਲਾਫ ਫੈਸਲਾ ਸੁਣਾਇਆ ਗਿਆ। ਇਸ ਮੌਕੇ ਸਿੰਘ ਸਾਹਿਬ ਨੇ ਸੁਖਬੀਰ ਬਾਦਲ ਨੂੰ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਲਈ ਆਖਿਆ ਗਿਆ। ਸੁਖਬੀਰ ਸਿੰਘ ਬਾਦਲ ਨੇ ਸਾਰੇ ਸਵਾਲਾਂ ਦਾ ਜਵਾਬ ਹਾਂ ਵਿੱਚ ਦਿੱਤਾ। ਸੁਖਬੀਰ ਬਾਦਲ ਨੇ ਕਰੀਬ ਸਾਰੇ ਦੋਸ਼ ਕਬੂਲ ਕਰ ਲਏ।
ਸਿੰਘ ਸਾਹਿਬਾਨ ਵੱਲੋਂ ਸੁਖਬੀਰ ਬਾਦਲ ਨੂੰ ਪੁੱਛਿਆ ਗਿਆ – ਸੌਦਾ ਸਾਧ ਨੂੰ ਮੁਆਫ ਕਰਨ ਦਾ ਕਿਹਾ, ਗੋਲੀਕਾਂਡ ਤੁਹਾਡੀ ਸਰਕਾਰ ਦੌਰਾਨ ਹੋਇਆ, ਗੁਰੂ ਸਾਹਿਬ ਦੇ ਅੰਗ ਪਾੜੇ ਗਏ ਤੁਸੀਂ ਦੁਸਟਾਂ ਦੀ ਪੁਸ਼ਤ ਪਨਾਹੀ, ਐਸਜੀਪੀਸੀ ਤੋਂ ਪੈਸੇ ਲੇਇ ਕੇ ਇਸਤਿਹਾਰ ਦਿੱਤੇ ਗੁਨਾਹ ਕੀਤਾ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਸੁਖਬੀਰ ਬਾਦਲ ਨੇ ਹਾਂ ਜੀ ਵਿੱਚ ਦਿੱਤਾ।
ਇਸ ਦੌਰਾਨ ਹੀਰਾ ਸਿੰਘ ਗਾਬੜੀਆਂ ਨੇ ਕਿਹਾ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਗਲਤੀਆਂ ਲਈ ਅਸੀਂ ਸਾਰੇ ਦੋਸ਼ੀ। ਮਹੇਸਇੰਦਰ ਗਰੇਵਾਲ ਨੇ ਕਿਹਾ ਅਸੀਂ ਮੌਜਾਂ ਮਾਣਦੇ ਰਹੇ ਪਰ ਅੱਜ ਮੁਨਕਰ ਹੋ ਰਹੇ, ਬਲਵਿੰਦਰ ਸਿੰਘ ਭੂੰਦੜ ਨੇ ਕਿਹਾ, ਅਸੀਂ ਸਾਰੇ ਗੁਨਾਹਗਾਰ ਹਾਂ। ਬਿਕਰਮ ਸਿੰਘ ਮਜੀਠੀਆ ਨੇ ਕਿਹਾ, ਅਸੀਂ ਡੇਰਾ ਮੁਖੀ ਨੂੰ ਮਾਫੀ ਦੀ ਵਿਰੋਧਤਾ ਨਹੀਂ ਕਰ ਸਕੇ, ਇਸ ਲਈ ਅਸੀਂ ਸਾਰੇ ਦੋਸ਼ੀ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ – ਮੈਂ ਦੋਸ਼ੀ ਨਹੀਂ । ਜਨਮੇਜਾ ਸੇਖੋਂ ਨੇ ਕਿਹਾ – ਅਸੀਂ ਸ਼ਾਮਿਲ ਨਹੀਂ ਸੀ, ਪਰ ਕੈਬਨਿਟ ਦਾ ਹਿੱਸਾ ਹੋਣ ਕਰਕੇ ਅਸੀਂ ਸਾਰੇ ਹੀ ਸ਼ਾਮਿਲ ਸੀ, ਬੇਸ਼ੱਕ ਕੈਬਨਿਟ ਏਜੰਡਾ ਨਹੀਂ ਸੀ। ਗੁਲਜਾਰ ਰਣੀਕੇ ਨੇ ਕਿਹਾ- ਅਸੀਂ ਸਰਕਾਰ ਵਿੱਚ ਭਾਈਵਾਲ ਸੀ।