ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਛੇਵਾਂ ਦਿਨ, ਕਾਰਵਾਈ ਆਮ ਵਾਂਗ ਚੱਲਣ ਦੀ ਉਮੀਦ

ਰਾਸ਼ਟਰੀ

ਨਵੀਂ ਦਿੱਲੀ, 3 ਦਸੰਬਰ, ਦੇਸ਼ ਕਲਿਕ ਬਿਊਰੋ :
ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਛੇਵਾਂ ਦਿਨ ਹੈ। ਅੱਜ ਤੋਂ ਸਦਨ ਦੀ ਕਾਰਵਾਈ ਆਮ ਵਾਂਗ ਚੱਲੇਗੀ। ਪੰਜਵੇਂ ਦਿਨ ਵੀ ਵਿਰੋਧੀ ਧਿਰ ਨੇ ਅਡਾਨੀ ਅਤੇ ਸੰਭਲ ਮੁੱਦੇ ‘ਤੇ ਲੋਕ ਸਭਾ ਅਤੇ ਰਾਜ ਸਭਾ ‘ਚ ਹੰਗਾਮਾ ਕੀਤਾ, ਜਿਸ ਕਾਰਨ ਸੰਸਦ ਨੂੰ ਮੁਲਤਵੀ ਕਰਨਾ ਪਿਆ।
ਇਸ ਤੋਂ ਬਾਅਦ ਲੋਕ ਸਭਾ ਸਪੀਕਰ ਨੇ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਆਗੂਆਂ ਦੀ ਮੀਟਿੰਗ ਬੁਲਾਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਅੱਜ 3 ਦਸੰਬਰ (ਮੰਗਲਵਾਰ) ਤੋਂ ਦੋਵੇਂ ਸਦਨ ਸਹੀ ਢੰਗ ਨਾਲ ਚਲਾਏ ਜਾਣਗੇ। ਵਿਰੋਧੀ ਧਿਰ ਦੇ ਆਗੂਆਂ ਨੇ ਕੁਝ ਮੰਗਾਂ ਰੱਖੀਆਂ ਜੋ ਮੰਨ ਲਈਆਂ ਗਈਆਂ ਹਨ।
ਅੱਜ ਮੰਗਲਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ I.N.D.I.A. ਗਠਜੋੜ ਸਵੇਰੇ 10 ਵਜੇ ਸਰਦ ਰੁੱਤ ਸੈਸ਼ਨ ਦੇ ਸਬੰਧ ‘ਚ ਬੈਠਕ ਕਰੇਗਾ।ਇਹ ਬੈਠਕ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਦੇ ਦਫਤਰ ‘ਚ ਹੋਵੇਗੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।