ਅੰਮ੍ਰਿਤਸਰ, 3 ਦਸੰਬਰ,
ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅੱਜ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਪਹੁੰਚੇ ਅਤੇ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਧਾਰਮਿਕ ਸਜ਼ਾ ਅਧੀਨ ਸੇਵਾ ਕੀਤੀ। ਢੀਂਡਸਾ ਆਪਣੇ ਗਲੇ ‘ਚ ਤਖਤੀ ਲਟਕਾ ਕੇ ਸੇਵਾ ਲਈ ਪਹੁੰਚੇ।
ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ਭਾਂਡੇ ਅਤੇ ਜੁੱਤੀਆਂ ਸਾਫ ਕਰਨ ਦੀ ਧਾਰਮਿਕ ਸਜ਼ਾ ਸੁਣਾਈ ਸੀ।ਇਹ ਸਜ਼ਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ (2007 ਤੋਂ 2017) ਦੇ ਦੌਰਾਨ ਕੀਤੀਆਂ ਗਲਤੀਆਂ ਨੂੰ ਲੈ ਕੇ ਸੁਣਾਈ ਗਈ ਹੈ।
Published on: ਦਸੰਬਰ 3, 2024 12:32 ਬਾਃ ਦੁਃ