4 ਦਸੰਬਰ 1971 ਨੂੰ ਭਾਰਤੀ ਜਲ ਸੈਨਾ ਨੇ ਪਾਕਿਸਤਾਨ ਨੇਵੀ ‘ਤੇ ਕਰਾਚੀ ਵਿਖੇ ਹਮਲਾ ਕੀਤਾ ਸੀ
ਚੰਡੀਗੜ੍ਹ, 4 ਦਸੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 4 ਦਸੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਿਕਰ ਕਰਾਂਗੇ 4 ਦਸੰਬਰ ਨੂੰ ਵਾਪਰੀਆਂ ਘਟਨਾਵਾਂ ਬਾਰੇ :-
- ਅੱਜ ਦੇ ਦਿਨ 2008 ਵਿੱਚ ਪ੍ਰਸਿੱਧ ਇਤਿਹਾਸਕਾਰ ਰੋਮਿਲਾ ਥਾਪਰ ਨੂੰ ਕਲੂਜ਼ ਐਵਾਰਡ ਲਈ ਚੁਣਿਆ ਗਿਆ ਸੀ।
- 2004 ‘ਚ 4 ਦਸੰਬਰ ਨੂੰ ਪੇਰੂ ਦੀ ਮਾਰੀਆ ਜੂਲੀਆ ਮਾਂਟੀਲਾ ਗਾਰਸੀਆ ਮਿਸ ਵਰਲਡ ਚੁਣੀ ਗਈ ਸੀ।
- ਅੱਜ ਦੇ ਦਿਨ 2003 ਵਿੱਚ ਅਸ਼ੋਕ ਗਹਿਲੋਤ ਰਾਜਸਥਾਨ ਦੀ 12ਵੀਂ ਵਿਧਾਨ ਸਭਾ ਲਈ ਚੁਣੇ ਗਏ ਸਨ।
- 1996 ਵਿਚ 4 ਦਸੰਬਰ ਨੂੰ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲ ਗ੍ਰਹਿ ਲਈ ਇਕ ਹੋਰ ਪੁਲਾੜ ਯਾਨ ‘ਮਾਰਸ ਪਾਥਫਾਊਂਡਰ’ ਲਾਂਚ ਕੀਤਾ ਸੀ।
- ਅੱਜ ਦੇ ਦਿਨ 1995 ਵਿੱਚ ਅਮਰੀਕਾ ਡੇਵਿਸ ਕੱਪ ਚੈਂਪੀਅਨ ਬਣਿਆ ਸੀ।
- 1977 ਵਿਚ 4 ਦਸੰਬਰ ਨੂੰ ਮਿਸਰ ਵਿਰੁੱਧ ਅਰਬ ਫਰੰਟ ਬਣਾਇਆ ਗਿਆ ਸੀ।
- 1971 ‘ਚ 4 ਦਸੰਬਰ ਨੂੰ ਭਾਰਤ-ਪਾਕਿਸਤਾਨ ਵਿਚਾਲੇ ਸਥਿਤੀ ਵਿਗੜਨ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਐਮਰਜੈਂਸੀ ਸੈਸ਼ਨ ਬੁਲਾਇਆ ਸੀ।
- 4 ਦਸੰਬਰ 1971 ਨੂੰ ਭਾਰਤੀ ਜਲ ਸੈਨਾ ਨੇ ਪਾਕਿਸਤਾਨ ਨੇਵੀ ‘ਤੇ ਕਰਾਚੀ ਵਿਖੇ ਹਮਲਾ ਕੀਤਾ ਸੀ।
- ਅੱਜ ਦੇ ਦਿਨ 1959 ‘ਚ ਭਾਰਤ ਅਤੇ ਨੇਪਾਲ ਨੇ ਗੰਡਕ ਸਿੰਚਾਈ ਅਤੇ ਬਿਜਲੀ ਪ੍ਰਾਜੈਕਟ ‘ਤੇ ਹਸਤਾਖਰ ਕੀਤੇ ਸਨ।
- 4 ਦਸੰਬਰ 1860 ਨੂੰ ਗੋਆ ਦੇ ਮਾਰਗਾਵ ਤੋਂ ਐਗੋਸਟੀਨੋ ਲੋਰੇਂਜ਼ੋ ਨੇ ਪੈਰਿਸ ਯੂਨੀਵਰਸਿਟੀ ਤੋਂ ਰਸਾਇਣ ਵਿਗਿਆਨ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਸੀ।
- ਅੱਜ ਦੇ ਦਿਨ 1829 ਵਿੱਚ ਵਾਇਸਰਾਏ ਲਾਰਡ ਵਿਲੀਅਮ ਬੈਂਟਿੰਕ ਨੇ ਸਤੀ ਪ੍ਰਥਾ ਨੂੰ ਖ਼ਤਮ ਕਰ ਦਿੱਤਾ ਸੀ।