ਕੋਲਕਾਤਾ, 4 ਦਸੰਬਰ, ਦੇਸ਼ ਕਲਿਕ ਬਿਊਰੋ :
ਪੱਛਮੀ ਬੰਗਾਲ ਦੀ ਮਾਲਦਾ ਸੁਧਾਰ ਘਰ (ਜੇਲ੍ਹ) ਤੋਂ ਮੰਗਲਵਾਰ ਨੂੰ 104 ਸਾਲਾ ਵਿਅਕਤੀ ਨੂੰ ਰਿਹਾਅ ਕੀਤਾ ਗਿਆ। ਮੁਲਜ਼ਮ ਰਸਿਕ ਮੰਡਲ ਆਪਣੇ ਭਰਾ ਦੇ ਕਤਲ ਦੇ ਦੋਸ਼ ਵਿੱਚ ਪਿਛਲੇ 36 ਸਾਲਾਂ ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਇਸ ਦੌਰਾਨ ਉਹ ਇਕ ਸਾਲ ਤੱਕ ਜ਼ਮਾਨਤ ‘ਤੇ ਰਿਹਾ।
ਸੁਪਰੀਮ ਕੋਰਟ ਨੇ 29 ਨਵੰਬਰ ਨੂੰ ਉਸ ਦੀ ਅੰਤਰਿਮ ਜ਼ਮਾਨਤ ਦੇ ਹੁਕਮ ਦਿੱਤੇ ਸਨ।ਆਪਣੀ ਰਿਹਾਈ ਤੋਂ ਬਾਅਦ, ਉਸਨੇ ਕਿਹਾ ਕਿ ਉਹ ਹੁਣ ਆਪਣੀ ਬਾਕੀ ਦੀ ਜ਼ਿੰਦਗੀ ਪੌਦਿਆਂ ਦੀ ਦੇਖਭਾਲ ਅਤੇ ਬਾਗਬਾਨੀ ਵਿੱਚ ਬਿਤਾਉਣਗੇ।