ਫ਼ਸਲਾ ਤੇ ਕੀੜਿਆਂ ‘ਤੇ ਬਿਮਾਰੀਆਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਤਿਆਰ ਕੀਤੇ ਵਟਸਅੱਪ ਐਪ ਨੈਸ਼ਨਲ ਸਟ ਸਰਵੇਲੈਂਸ ਸਿਸਟਮ ਸਬੰਧੀ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ

Punjab

ਐਸ.ਏ.ਐਸ.ਨਗਰ, 04 ਦਸੰਬਰ, 2024:

ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਡਾ. ਗੁਰਮੇਲ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਫ਼ਸਲਾ ਤੇ ਹਮਲਾ ਕਰਨ ਵਾਲੇ ਕੀੜਿਆਂ ਤੇ ਬਿਮਾਰੀਆਂ ਦੀ ਸੁਚੱਜੀ ਰੋਕਥਾਮ ਲਈ ਸਰਕਾਰ ਵੱਲੋਂ ਤਿਆਰ ਕੀਤੇ ਵਟਸਅੱਪ ਐਪ ਨੈਸ਼ਨਲ ਸਟ ਸਰਵੇਲੈਂਸ ਸਿਸਟਮ (NPSS) ਸਬੰਧੀ ਜ਼ਿਲ੍ਹੇ ਦੇ ਅਗਾਹਵਧੂ ਕਿਸਾਨਾਂ ਅਤੇ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਹਾਜਰੀ ਵਿੱਚ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਟ੍ਰੇਨਿੰਗ ਵਿੱਚ ਸੈਂਟਰਲ ਇੰਟਾਗਰੇਟਿਡ ਪੈਸਟ ਮੈਨੇਜਮੈਂਟ ਸੈਂਟਰ ਜਲੰਧਰ ਦੇ ਪਲਾਂਟ ਪ੍ਰੋਟੈਕਸ਼ਨ ਅਫਸਰ ਚੇਤਨ ਅਤੇ ਚੰਦਰ ਭਾਨ ਤੋਂ ਇਲਾਵਾ ਰਾਜਭਰ ਸਿੰਘ ਐੱਸ.ਏ. ਨੇ ਐਪ ਦੀ ਵਰਤੋਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਐਪ ਦੀ ਵਰਤੋਂ ਨਾਲ ਕਿਸਾਨ ਭਰਾ ਫ਼ਸਲਾਂ ਤੇ ਕੀੜਿਆਂ ਅਤੇ ਬਿਮਾਰੀਆਂ ਦੀ ਆਪਣੇ ਮੋਬਾਇਲ ਰਾਹੀਂ ਫੋਟੋ ਲੈ ਕੇ ਪਹਿਚਾਣ ਅਤੇ ਰੋਕਥਾਮ ਕਰ ਸਕਦੇ ਹਨ। ਉਨ੍ਹਾਂ ਨੇ ਕਣਕ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਵੀ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਇਸ ਸੁੰਡੀ ਦਾ ਹਮਲਾ ਮਾਨਸਾ, ਫਿਰੋਜਪੁਰ, ਮੋਗਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਵਧੇਰੇ ਵੇਖਣ ਨੂੰ ਮਿਲਿਆ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਤੇ ਆਉਣ ਵਾਲੀਆਂ ਬਿਮਾਰੀਆ ਅਤੇ ਕੀੜਿਆਂ ਦੀ ਸਮੇਂ ਸਿਰ ਸੁਚੱਜੀ ਰੋਕਥਾਮ ਲਈ ਇਸ ਐਪ ਦੀ ਵੱਧ ਵੱਧ ਵਰਤੋਂ ਕਰਨ ਲਈ ਅਪੀਲ ਕੀਤੀ। ਇਸ ਮੌਕੇ ਡਾ. ਸੰਦੀਪ ਬਹਿਲ, ਖੇਤੀਬਾੜੀ ਅਫਸਰ ਡੇਰਾਬਸੀ, ਡਾ. ਗੁਰਦਿਆਲ ਕੁਮਾਰ ਏ.ਡੀ.ਓ. (ਟੀ.ਏ.), ਡਾ. ਦਾਨਿਸ਼ ਕੁਮਾਰ ਏ.ਡੀ.ਓ., ਡਾ. ਮਨਦੀਪ ਕੌਰ ਏ.ਡੀ.ਓ.,ਡਾ.ਜਸਵਿੰਦਰ ਸਿੰਘ ਏ.ਡੀ.ਓ., ਸੁੱਚਾ ਸਿੰਘ ਏ.ਈ.ਓ., ਰੁਪਿੰਦਰ ਕੋਰ, ਅੰਮ੍ਰਿਤਪਾਲ ਸਿੰਘ ਏ.ਐੱਸ.ਆਈ. ਜਗਦੀਪ ਸਿੰਘ ਬੀ.ਟੀ.ਐਮ. (ਆਤਮਾ) ਅਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।