ਮੋਹਾਲੀ: 4 ਦਸੰਬਰ, ਦੇਸ਼ ਕਲਿੱਕ ਬਿਓਰੋ
ਮੋਹਾਲੀ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਪੰਜਾਬ ਦੇ ਸੀ ਐਮ ਭਗਵੰਤ ਮਾਨ ਅੱਜ ਘੁੰਡ ਚੁਕਾਈ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਮੋਹਾਲੀ ਹਵਾਈ ਅੱਡੇ ‘ਤੇ ਨਿਸ਼ਾਨ-ਏ- ਇਨਕਲਾਬ ਪਲਾਜ਼ਾ ਬਣਾਇਆ ਗਿਆ ਹੈ ਜਿ਼ਥੇ ਸ਼ਹੀਦ ਭਗਤ ਸਿੰਘ ਦਾ ਵੱਡਾ ਬੁੱਤ ਲਗਾਇਆ ਗਿਆ ਹੈ।ਇਸ ਦਾ ਉਦਘਾਟਨ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਵੇਲੇ ਕੀਤਾ ਜਾਣਾ ਸੀ। ਪਰ ਉਨਾ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਮਾਰ ਹੋ ਜਾਣ ਕਰਕੇ ਅਤੇ ਉਸ ਤੋਂ ਬਾਅਦ ਪੰਚਾਇਤ ਚੋਣਾਂ ਤੇ ਫਿਰ ਜਿਮਨੀ ਚੋਣਾ ਕਾਰਨ ਇਸ ਦਾ ਉਦਘਾਟਨ ਨਹੀਂ ਹੋ ਸਕਿਆ ਸੀ। ਹੁਣ ਭਾਜਪਾ ਵੱਲੋਂ ਇਸ ਮੁੱਦੇ ਨੂੰ ਫਿਰ ਉਭਾਰਿਆ ਗਿਆ ਅਤੇ ਆਪ ਇਸ ਦਾ ਉਦਘਾਟਨ ਕਰਨ ਲਈ ਪਹੁੰਚ ਗਏ ਪਰ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ ਸੀ।