ਦਸੰਬਰ ‘ਚ ਵੀ ਠੰਢ ਨਹੀਂ ਦਿਖਾ ਰਹੀ ਆਪਣਾ ਅਸਰ, ਕੁਝ ਦਿਨਾਂ ‘ਚ ਮੀਂਹ ਪੈਣ ਦੇ ਆਸਾਰ

ਪੰਜਾਬ

ਚੰਡੀਗੜ੍ਹ, 4 ਦਸੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਦੋਵਾਂ ਥਾਵਾਂ ‘ਤੇ ਤਾਪਮਾਨ ਆਮ ਨਾਲੋਂ ਉਪਰ ਬਣਿਆ ਹੋਇਆ ਹੈ। ਪੰਜਾਬ ਦਾ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਹੈ, ਜਦਕਿ ਚੰਡੀਗੜ੍ਹ ਆਮ ਨਾਲੋਂ 2.6 ਡਿਗਰੀ ਵੱਧ ਹੈ। ਮੌਸਮ ਮਾਹਿਰਾਂ ਅਨੁਸਾਰ ਇਸ ਵਾਰ ਦਸੰਬਰ ਵਿੱਚ ਵੀ ਠੰਢ ਕਈ ਦਿਨਾਂ ਤੱਕ ਆਪਣਾ ਅਸਰ ਨਹੀਂ ਦਿਖਾਏਗੀ।
ਮੌਸਮ ਵਿਭਾਗ ਅਨੁਸਾਰ ਸੀਜ਼ਨ ਵਿੱਚ ਸੀਤ ਲਹਿਰ ਦੇ ਦਿਨ ਆਮ ਨਾਲੋਂ ਘੱਟ ਹਨ। ਇਸ ਦਾ ਕਾਰਨ ਪੰਜਾਬ-ਚੰਡੀਗੜ੍ਹ ਦੇ ਨਾਲ ਲੱਗਦੇ ਪਹਾੜੀ ਖੇਤਰਾਂ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਅਤੇ ਬਰਫ਼ਬਾਰੀ ਹੈ। ਹਿਮਾਲਿਆ ‘ਚ ਬਰਫ਼ ਨਾਲ ਢੱਕਿਆ ਖੇਤਰ ਫਰਵਰੀ ਦੇ ਮੁਕਾਬਲੇ 32 ਫੀਸਦੀ ਘੱਟ ਗਿਆ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਇਸ ਸਾਲ ਦਸੰਬਰ ਦੇ ਮਹੀਨੇ ਵੀ ਠੰਡ ਘੱਟ ਹੋਵੇਗੀ।
7 ਦਸੰਬਰ ਤੋਂ ਹਿਮਾਲੀਅਨ ਰੇਂਜ ਵਿੱਚ ਇੱਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਹ 7 ਦਸੰਬਰ ਦੀ ਰਾਤ ਤੋਂ ਸਰਗਰਮ ਹੋ ਜਾਵੇਗੀ। ਇਹ ਪੱਛਮੀ ਗੜਬੜ 8 ਦਸੰਬਰ ਤੋਂ ਉੱਤਰ ਪੱਛਮੀ ਭਾਰਤ ਦੇ ਆਲੇ-ਦੁਆਲੇ ਦੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।ਜਿਸ ਕਾਰਨ ਪੰਜਾਬ-ਚੰਡੀਗੜ੍ਹ ਦੇ ਕੁਝ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।