ਲੁਧਿਆਣਾ, 4 ਦਸੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿਖੇ ਬੁੱਢਾ ਨਾਲਾ ਧਰਨੇ ਨੂੰ ਲੈ ਕੇ ਕੱਲ੍ਹ ਦਿਨ ਭਰ ਮਾਹੌਲ ਗਰਮਾਇਆ ਰਿਹਾ। ਲੱਖਾ ਸਿਧਾਣਾ ਤੇ ਹੋਰ ਆਗੂਆਂ ਦੀ ਨਜ਼ਰਬੰਦੀ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਫਿਰੋਜ਼ਪੁਰ ਰੋਡ, ਵੇਰਕਾ ਚੌਕ ’ਤੇ ਦਿਨ ਭਰ ਹੰਗਾਮਾ ਕੀਤਾ, ਸੜਕ ’ਤੇ ਜਾਮ ਲਗਾ ਕੇ ਧਰਨਾ ਦਿੱਤਾ।
ਇਸ ਝੜਪ ਦੌਰਾਨ ਸੀਆਈਏ ਇੰਚਾਰਜ ਵੀ ਜ਼ਖ਼ਮੀ ਹੋ ਗਿਆ।ਵਾਹਨ ਚਾਲਕਾਂ ਨਾਲ ਬਹਿਸ ਹੁੰਦੀ ਰਹੀ।ਰਾਤ 8.45 ਵਜੇ ਦੇ ਕਰੀਬ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਤਿੰਨੋਂ ਸੀਈਟੀਪੀ ਪਲਾਂਟ 7 ਦਿਨਾਂ ਦੇ ਅੰਦਰ ਬੰਦ ਕਰਨ ਦਾ ਸਮਝੌਤਾ ਹੋਇਆ।
ਇਸ ਤੋਂ ਪਹਿਲਾਂ ਪੁਲੀਸ ਅਧਿਕਾਰੀਆਂ ਨੇ ਹਿਰਾਸਤ ਵਿੱਚ ਲਏ ਗਏ ਲੱਖਾ ਸਿਧਾਣਾ ਨਾਲ ਮੋਬਾਈਲ ’ਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਵਾਈ। ਰਾਤ 8:15 ਵਜੇ ਤੋਂ ਬਾਅਦ ਲੱਖਾ ਸਿਧਾਣਾ ਧਰਨਾਕਾਰੀਆਂ ਵਿਚਕਾਰ ਪੁੱਜੇ ਅਤੇ ਲੋਕਾਂ ਨੂੰ ਸੰਬੋਧਨ ਕੀਤਾ।
ਬੁੱਢਾ ਨਾਲਾ ਪ੍ਰਦੂਸ਼ਣ ਮਾਮਲਾ : 3 CETP ਪਲਾਂਟ 7 ਦਿਨਾਂ ਅੰਦਰ ਬੰਦ ਕਰਨ ‘ਤੇ ਸਹਿਮਤੀ ਬਣੀ , ਲੱਖਾ ਸਿਧਾਣਾ ਰਿਹਾਅ