ਬੈਂਕਿੰਗ ਨਿਯਮਾਂ ’ਚ ਹੋਣਗੇ ਵੱਡੇ ਬਦਲਾਅ, ਲੋਕ ਸਭਾ ’ਚ ਬਿੱਲ ਪਾਸ

ਪੰਜਾਬ ਰਾਸ਼ਟਰੀ

ਨਵੀਂ ਦਿੱਲੀ, 4 ਦਸੰਬਰ, ਦੇਸ਼ ਕਲਿੱਕ ਬਿਓਰੋ :

ਅੱਜ ਲੋਕ ਸਭਾ ਵਿੱਚ ਬੈਂਕਿੰਗ ਕਾਨੂੰਨ (ਸੋਧ) ਬਿੱਲ, 2024 ਪਾਸ ਕੀਤਾ ਗਿਆ। ਇਸ ਬਿੱਲ ਗ੍ਰਾਹਕਾਂ ਦੇ ਅਨੁਭਵ ਨੂੰ ਹੋਰ ਵਧੀਆ ਬਣਾਉਣ ਅਤੇ ਨਾਗਰਿਕਾਂ ਦੀ ਸੁਰੱਖਿਆਂ ਲਈ ਇਕ ਮਹੱਤਵਪੂਰਣ ਕਦਮ ਚੁੱਕਿਆ ਗਿਆ। ਇਹ ਬਿੱਲ ਨਾਲ ਹੁਣ ਬੈਂਕ ਖਾਤਾਧਾਰਕਾਂ ਆਪਣੇ ਖਾਤਿਆਂ ਵਿੱਚ ਚਾਰ ਨਾਮਿਨੀ ਵਿਅਕਤੀ ਰੱਖ ਸਕਣਗੇ।

ਇਕ ਹੋਰ ਵੱਡਾ ਬਦਲਾਅ ਨਿਦੇਸ਼ਕ ਅਹੁਦਿਆਂ ਲਈ ‘ਯੋਗ ਵਿਆਜ਼’ ਨੂੰ ਫਿਰ ਤੋਂ ਪਰਿਭਾਸ਼ਿਤ ਕਰਨ ਨਾਲ ਜੁੜਿਆ ਹੈ। ਜੋ ਲਗਭਗ 6 ਦਹਾਕੇ ਪਹਿਲਾਂ ਤੈਅ ਕੀਤੀ ਗਈ 5 ਲੱਖ ਰੁਪਏ ਦੀ ਮੌਜੂਦਾ ਸੀਮਾ ਦੀ ਬਜਾਏ 2 ਕਰੋੜ ਰੁਪਏ ਤੱਕ ਵਧਾ ਸਕਦਾ ਹੈ।

ਜੋ ਬਿੱਲ ਲੋਕ ਸਭਾ ਵਿੱਚ ਅੱਜ ਪਾਸ ਕੀਤਾ ਗਿਆ ਉਸ ਦੀਆਂ ਮਹੱਤਵਪੂਰਣ ਗੱਲਾਂ :

  • ਬੈਕਿੰਗ ਕਾਨੂੰਨ (ਸੋਧ) ਬਿੱਲ 2024 ਜ਼ਿਆਦਾ ਤੋਂ ਜ਼ਿਆਦਾ 4 ਵਿਅਕਤੀਆਂ ਨੂੰ ਨਾਮਜ਼ਦ ਕਰਨ ਦੀ ਆਗਿਆ ਦਿੰਦਾ ਹੈ, ਜਿਸ ਵਿੱਚ ਜਮਾਂ ਰਕਮਾਂ, ਸੇਫ ਕਸਟਡੀ ਵਿੱਚ ਰੱਖੀਆਂ ਵਸਤੂਆਂ ਅਤੇ ਸੁਰੱਖਿਆ ਲਾਕਰਾਂ ਨੂੰ ਲੈ ਕੇ ਨਾਮਜ਼ਦ ਦੀ ਪ੍ਰਬੰਧਨ ਸ਼ਾਮਲ ਹਨ।
  • ਬਿੱਲ ਕਿਸੇ ਵਿਅਕਤੀ ਵੱਲੋਂ ਲਾਭਕਾਰੀ ਹਿੱਤ ਦੀ ਸ਼ੇਅਰਧਾਕਰਤਾ ਦੀ ਸਮੀਤਾ ਨੂੰ 5 ਲੱਖ ਰੁਪਏ ਤੋਂ ਵਧਾ ਕੇ 2 ਕਰੋੜ ਰੁਪਏ ਕਰਨ ਦੀ ਆਗਿਆ ਦਿੰਦਾ ਹੈ।
  • ਇਹ ਬਿੱਲ ਬੈਂਕਾਂ ਵੱਲੋਂ ਭਾਰਤੀ ਰਿਜਰਵ ਬੈਂਕ ਨੂੰ ਵੈਧਾਨਿਕ ਰਿਪੋਰਟ ਪੇਸ਼ ਕਰਨ ਦੀ ਰਿਪੋਟਿੰਗ ਮਿਤੀ ਨੂੰ ਸ਼ੋਧ ਕਰਨ ਦੀ ਆਗਿਆ ਦਿੰਦਾ ਹੈ, ਤਾਂ ਕਿ ਉਨ੍ਹਾਂ ਨੂੰ ਪਖਵਾੜੇ ਜਾਂ ਮਹੀਨੇ ਜਾਂ ਤਿਮਾਹੀ ਦੀ ਅੰਤਿਮ ਦਿਨ ਦੇ ਨਾਲ ਅਲਾਇਨ ਕੀਤਾ ਜਾ ਸਕੇ।
  • ਬਿੱਲ ਦੇ ਨਾਲ ਸਹਿਕਾਰੀ ਬੈਂਕਾਂ ਵਿੱਚ ਡਾਇਰੈਕਟਰਾਂ  (ਪ੍ਰਧਾਨ ਅਤੇ ਪੂਰਣਾਕਾਲਿਕ ਡਾਇਰੈਕਟਰ ਨੂੰ ਛੱਡ ਕੇ) ਦਾ ਕਾਰਜਕਾਲ 8 ਸਾਲ ਤੋਂ ਵਧਾਕੇ 10 ਸਾਲ ਕੀਤਾ ਗਿਆ ਹੈ।
  • ਬਿੱਲ ਕੇਂਦਰੀ ਸਹਿਕਾਰੀ ਬੈਂਕ ਦੇ ਡਾਇਰੈਕਟਰਾਂ ਨੂੰ ਰਾਜ ਸਹਿਕਾਰੀ ਬੈਂਕ ਦੇ ਬੋਰਡ ਵਿੱਚ ਸੇਵਾ ਕਰਨ ਦੀ ਆਗਿਆ ਦਿੰਦਾ ਹੈ।
  • ਇਹ ਬਿੱਲ ਵੈਧਾਨਿਕ ਲੇਖਾ ਪ੍ਰੀਖਿਕਾਂ ਨੂੰ ਦਿੱਤੇ ਜਾਣ ਵਾਲੇ ਮਿਹਨਤਾਨੇ ਨੂੰ ਤੈਅ ਕਰਨ ਵਿੱਚ ਬੈਂਕਾਂ ਨੂੰ ਜ਼ਿਆਦਾ ਆਜ਼ਾਦੀ ਦੇਣ ਦਾ ਯਤਨ ਕਰਦਾ ਹੈ।

ਵਿੱਤ ਮੰਤਰੀ ਸੀਤਾਰਮਣ ਨੇ ਕਿਹਾ ਕਿ ਭਾਰਤ ਦਾ ਬੈਕਿੰਗ ਖੇਤਰ ਰਾਸ਼ਟਰ ਲਈ ਮਹੱਤਵਪੂਰਣ ਹੈ। ਅਸੀਂ ਇਵ ਵੀ ਬੈਂਕ ਨੂੰ ਸੰਘਰਸ਼ ਨਹੀਂ ਕਰਨ ਦੇ ਸਕਦੇ। 2014 ਤੋਂ ਅਸੀਂ ਇਸ ਗੱਲ ਨੂੰ ਲੈ ਕੇ ਬਹੁਤ ਚੌਕਸ ਰਹੇ ਹਾਂ ਕਿ ਬੈਂਕ ਸਥਿਰ ਰਹਿਣ। ਸਾਡਾ ਇਰਾਦਾ ਆਪਣੇ ਬੈਂਕਾਂ ਨੂੰ ਸੁਰੱਖਿਅਤ, ਸਥਿਰ ਅਤੇ ਠੀਕ ਰੱਖਣਾ ਹੈ ਅਤੇ 10 ਸਾਲ ਵਿੱਚ ਹਰ ਕੋਈ ਇਸਦਾ ਨਤੀਜਾ ਦੇਖ ਰਿਹਾ ਹੈ, ਜਿਸ ਨਾਲ ਅਰਥਵਿਵਸਥਾ ਨੂੰ ਲਾਭ ਹੋ ਰਿਹਾ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।