ਅੱਜ ਦਾ ਇਤਿਹਾਸ

ਰਾਸ਼ਟਰੀ

5 ਦਸੰਬਰ 1943 ਨੂੰ ਜਪਾਨੀ ਹਵਾਈ ਜਹਾਜ਼ਾਂ ਨੇ ਕੋਲਕਾਤਾ ‘ਤੇ ਬੰਬ ਸੁੱਟੇ ਸਨ
ਚੰਡੀਗੜ੍ਹ, 5 ਦਸੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 5 ਦਸੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 5 ਦਸੰਬਰ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2008 ਵਿੱਚ ਕਾਂਗਰਸ ਨੇ ਅਸ਼ੋਕ ਚੌਹਾਨ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਸੀ।
  • 5 ਦਸੰਬਰ 2008 ਨੂੰ ਰੂਸ ਦੇ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਨੇ ਭਾਰਤ ਨਾਲ ਮਿਲ ਕੇ ਅਗਲੀ ਪੀੜ੍ਹੀ ਦੀ ਪ੍ਰਮਾਣੂ ਇੰਜੀਨੀਅਰਿੰਗ ਨੂੰ ਵਿਕਸਤ ਕਰਨ ਦਾ ਪ੍ਰਸਤਾਵ ਕੀਤਾ ਸੀ।
  • ਅੱਜ ਦੇ ਦਿਨ 2003 ਵਿੱਚ ਚੀਨ ਵਿੱਚ ਪਹਿਲੀ ਵਾਰ ਹੋਏ ਮਿਸ ਵਰਲਡ ਮੁਕਾਬਲੇ ਵਿੱਚ ਆਇਰਲੈਂਡ ਦੀ ਰੋਸਨਾ ਡੇਵਿਸਨ ਜੇਤੂ ਰਹੀ ਸੀ।
  • 5 ਦਸੰਬਰ 2001 ਨੂੰ ਅਮਰੀਕੀ ਫੌਜਾਂ ਨੇ ਅਫਗਾਨਿਸਤਾਨ ਵਿਚ ਓਸਾਮਾ ਬਿਨ ਲਾਦੇਨ ਦੇ ਤੋਰਾ ਬੋਰਾ ਪਹਾੜੀ ਅੱਡੇ ‘ਤੇ ਕਬਜ਼ਾ ਕਰ ਲਿਆ ਸੀ।
  • 2000 ਵਿੱਚ ਅੱਜ ਦੇ ਦਿਨ ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਚੋਣ ਵਿੱਚ ਜਾਰਜ ਬੁਸ਼ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ।
  • 1999 ‘ਚ 5 ਦਸੰਬਰ ਨੂੰ ਭਾਰਤੀ ਸੁੰਦਰੀ ਯੁਕਤਾ ਮੁਖੀ ‘ਮਿਸ ਵਰਲਡ’ ਚੁਣੀ ਗਈ ਸੀ।
  • ਅੱਜ ਦੇ ਦਿਨ 1999 ਵਿਚ ਰੂਸ ਨੇ ਚੇਚਨੀਆ ਵਿਚ ਆਰਜ਼ੀ ਤੌਰ ‘ਤੇ ਫੌਜ ਤਾਇਨਾਤ ਕਰਨ ਦਾ ਐਲਾਨ ਕੀਤਾ ਸੀ।
  • 5 ਦਸੰਬਰ 1993 ਨੂੰ ਮੁਲਾਇਮ ਸਿੰਘ ਯਾਦਵ ਮੁੜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਸਨ।
  • 5 ਦਸੰਬਰ 1973 ਨੂੰ ਗੇਰਾਲਡ ਫੋਰਡ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ।
  • ਅੱਜ ਦੇ ਦਿਨ 1971 ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ ਰਾਸ਼ਟਰ ਵਜੋਂ ਮਾਨਤਾ ਦਿੱਤੀ ਸੀ।
  • 5 ਦਸੰਬਰ 1955 ਨੂੰ ਹਰ ਘਰ ਤੱਕ ਲੰਬੀ ਦੂਰੀ ਦੀਆਂ ਟੈਲੀਫੋਨ ਕਾਲਾਂ ਪਹੁੰਚਾਉਣ ਵਾਲੀ STD ਸੇਵਾ ਹੋਂਦ ਵਿੱਚ ਆਈ ਸੀ।
  • ਅੱਜ ਦੇ ਦਿਨ 1950 ਵਿੱਚ ਸਿੱਕਮ ਭਾਰਤ ਦਾ ਰਾਜ ਬਣਿਆ ਸੀ।
  • ਭਾਰਤ ਵਿੱਚ 5 ਦਸੰਬਰ 1946 ਨੂੰ ਹੋਮ ਗਾਰਡ ਸੰਗਠਨ ਦੀ ਸਥਾਪਨਾ ਕੀਤੀ ਗਈ ਸੀ।
  • 5 ਦਸੰਬਰ 1943 ਨੂੰ ਜਪਾਨੀ ਹਵਾਈ ਜਹਾਜ਼ਾਂ ਨੇ ਕੋਲਕਾਤਾ ‘ਤੇ ਬੰਬ ਸੁੱਟੇ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।