ਸ਼ੰਭੂ: 6 ਦਸੰਬਰ, ਦੇਸ਼ ਕਲਿੱਕ ਬਿਓਰੋ
ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਤੋਂ ਹਰਿਆਣਾ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ।ਜਿਉਂ ਹੀ ਕਿਸਾਨਾਂ ਨੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਮਿਰਚਾਂ ਦੀ ਸਪਰੇਅ ਵੀ ਕੀਤੀ। ਭਾਵੇਂ ਕਿ ਕਿਸਾਨਾ ਨੇ ਅੱਥਰੂ ਗੈਸ ਦੇ ਗੋਲਿਆਂ ਦੇ ਬਚਾਅ ਲਈ ਕਾਫੀ ਪਬੰਧ ਕੀਤੇ ਸਨ, ਪਾਣੀ ਦੀ ਬਾਲਟੀ ਨਾਲ ਲੈ ਕੇ ਗਿੱਲੇ ਬੋਰੇ ਨਾਲ ਅਸਰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਬਾਵਜੂਦ ਕੁਝ ਕਿਸਾਨ ਅੱਥਰੂ ਗੈਸ ਦੇ ਗੋਲਿਆਂ ਕਾਰਨ ਜ਼ਖਮੀ ਹੋਏ ਹਨ।ਜ਼ਖਮੀ ਕਿਸਾਨਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਇਲਾਜ਼ ਲਈ ਭੇਜਿਆ ਗਿਆ ਹੈ।
ਅੱਥਰੂ ਗੈਸ ਦੇ ਗੋਲਿਆਂ ਨਾਲ 4 ਕਿਸਾਨ ਜ਼ਖਮੀ, ਹਸਪਤਾਲ ਭੇਜੇ