ਕਿਸਾਨਾਂ ਦਾ ਦਿੱਲੀ ਕੂਚ ਸ਼ੁਰੂ, ਕੰਡਿਆਲੀ ਤਾਰ ਤੇ ਬੈਰੀਕੇਡ ਉਖਾੜੇ, ਕਿਸਾਨ ਅਤੇ ਪੁਲਿਸ ਹੋਏ ਆਹਮੋ-ਸਾਹਮਣੇ

ਪੰਜਾਬ

ਸ਼ੰਭੂ, 6 ਦਸੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ-ਹਰਿਆਣਾ ਬਾਰਡਰ ’ਤੇ ਪਿਛਲੇ 9 ਮਹੀਨੇ ਤੋਂ ਕੈਂਪ ਲਗਾਕੇ ਬੈਠੇ ਕਿਸਾਨਾਂ ਦਾ ਦਿੱਲੀ ਕੂਚ ਸ਼ੁਰੂ ਹੋ ਗਿਆ ਹੈ। 101 ਕਿਸਾਨਾਂ ਨੇ ਪੈਦਲ ਅੰਬਾਲਾ ਵੱਲ ਵੱਧਦੇ ਹੋਏ 2 ਬੈਰੀਕੇਡ ਪਾਰ ਕਰ ਲਏ ਹਨ। ਹੁਣ ਉਨ੍ਹਾਂ ਨੂੰ ਹਰਿਆਣਾ ਪੁਲਿਸ ਅਤੇ ਪੈਰਾਮਿਲੀਟਰੀ ਫ਼ੋਰਸ ਦੇ ਬੈਰੀਕੇਡ ’ਤੇ ਰੋਕ ਲਿਆ ਗਿਆ ਹੈ।
ਕਿਸਾਨਾਂ ਨੇ ਬੈਰੀਕੇਡ ਅਤੇ ਕੰਡਿਆਲੀ ਤਾਰ ਉਖਾੜ ਦਿੱਤੇ ਹਨ। ਇਸ ਦੇ ਬਾਅਦ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਹੈ। ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ ਆ ਗਏ ਹਨ।
ਐੱਮਐਸਪੀ, ਕਰਜ਼ਾ ਮਾਫੀ ਅਤੇ ਪੈਂਸ਼ਨ ਵਰਗੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਧਰਨਾ ਦੇ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਮਾਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ।ਕਿਸਾਨਾਂ ਦੇ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦਿਆਂ, ਹਰਿਆਣਾ ਦੀ ਗ੍ਰਹਿ ਸਕੱਤਰ ਸੁਮੀਤਾ ਮਿਸ਼ਰਾ ਨੇ ਪੰਜਾਬ-ਹਰਿਆਣਾ ਬਾਰਡਰ ਨਾਲ ਜੁੜੇ ਅੰਬਾਲਾ ਦੇ 11 ਪਿੰਡਾਂ ਵਿੱਚ ਇੰਟਰਨੈਟ ਬੰਦ ਕਰਨ ਦਾ ਹੁਕਮ ਦਿੱਤਾ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।