ਤਰਨਤਾਰਨ, 6 ਦਸੰਬਰ, ਦੇਸ਼ ਕਲਿੱਕ ਬਿਓਰੋ :
ਕੈਨੇਡਾ ਤੋਂ ਇਕ ਦੁੱਖਮਈ ਖਬਰ ਸਾਹਮਣੇ ਆਈ ਹੈ, ਜਿੱਥੇ ਦੋ ਸਕੇ ਭਰਾਵਾਂ ਉਤੇ ਗੋਲੀਆਂ ਮਾਰੀਆਂ ਗਈਆਂ, ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਨੰਦਪੁਰ ਦੇ ਕਿਸਾਨ ਸਰਬਜੀਤ ਸਿੰਘ ਦੇ 2 ਨੌਜਵਾਨ ਪੁੱਤ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਏ ਸਨ। ਕੈਨੇਡਾ ਦੇ ਬਰੈਂਪਟਨ ਵਿੱਚ ਨੌਜਵਾਨਾਂ ਨੇ ਕਾਰ ਸਵਾਰਾਂ ਨੇ ਗੋਲੀਆਂ ਮਾਰ ਦਿੱਤੀ।
ਸ਼ੁੱਕਰਵਾਰ ਦੀ ਸਵੇਰੇ ਨੂੰ ਉਥੇ ਰਹਿਣ ਵਾਲੇ ਨੌਜਵਾਨਾਂ ਦੇ ਦੋਸਤ ਨੇ ਫੋਨ ਕਰਕੇ ਘਰ ਦੱਸਿਆ ਕਿ ਇਕ ਕਾਰ ਵਿੱਚ ਸਵਾਰ ਦੋ ਹਮਲਾਵਾਰਾਂ ਨੇ ਘਰ ਦੇ ਬਾਹਰ ਤੋਂ ਬਰਫ ਹਟਾ ਰਹੇ ਦੋਵਾਂ ਭਰਾਵਾਂ ਉਤੇ ਗੋਲੀਆਂ ਚਲਾ ਦਿੱਤੀਆਂ। ਇਸ ਹਾਦਸੇ ਵਿੱਚ ਪ੍ਰਿਤਪਾਲ ਸਿੰਘ ਦੀ ਮੌਕੇ ਉਤੇ ਮੌਤ ਹੋ ਗਈ, ਜਦੋਂ ਕਿ ਖੁਸ਼ਵੰਤ ਪਾਲ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਖੁਸਵੰਤ ਪਾਲ ਸਿੰਘ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਰਬਜੀਤ ਸਿੰਘ ਨੇ ਦੱਸਿਆ ਕਿ ਉਸਦਾ ਵੱਡਾ ਲੜਕਾ ਖੁਸ਼ਵੰਤ ਪਾਲ ਸਿੰਘ ਨੇ ਸ਼ਹਿਰ ਬਰੈਂਪਟਨ ਵਿੱਚ ਰਹਿ ਰਿਹਾ ਸੀ ਤੇ 6 ਮਹੀਨੇ ਪਹਿਲਾਂ ਉਸਦਾ ਛੋਟਾ ਲੜਕਾ ਪ੍ਰਿਤਪਾਲ ਸਿੰਘ ਵੀ ਆਪਣੇ ਵੱਡੇ ਭਰਾ ਕੋਲ ਰਹਿਣ ਗਿਆ ਸੀ।