ਮੋਰਿੰਡਾ 6 ਦਸੰਬਰ ਭਟੋਆ
ਮੋਰਿੰਡਾ ਰੋਪੜ ਸੜਕ ਤੇ ਪੈਂਦੇ ਪਿੰਡ ਧਨੌਰੀ ਨੇੜੇ ਉਪਲ ਪੈਲਸ ਦੇ ਸਾਹਮਣੇ ਇੱਕ ਸੀਮਿੰਟ ਸੈਲੋ ਅਤੇ ਰੇਤ ਦੇ ਭਰੇ ਟਿੱਪਰ ਵਿਚਕਾਰ ਟੱਕਰ ਹੋ ਗਈ ਇਹ ਟੱਕਰ ਇੰਨੀ ਭਿਆਨਕ ਸੀ ਕਿ ਟਿੱਪਰ ਅੱਗ ਲੱਗ ਕੇ ਬਿਲਕੁਲ ਰਾਖ ਹੋ ਗਿਆ ਜਦ ਕਿ ਇਸ ਟਿੱਪਰ ਦੇ ਵਿਚਕਾਰ ਇੱਕ ਮੋਟਰਸਾਈਕਲ ਚਾਲਕ ਦੇ ਆ ਜਾਣ ਕਾਰਨ ਜਿੱਥੇ ਅੱਗ ਲੱਗਣ ਕਾਰਨ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਉੱਥੇ ਮੋਟਰਸਾਈਕਲ ਚਾਲਕ ਵੀ ਅੱਗ ਲੱਗਣ ਨਾਲ ਹੀ ਝੁਲਸਿਆ ਗਿਆ , ਮੌਕੇ ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਝੁਲਸੇ ਹੋਏ ਵਿਅਕਤੀ ਨੂੰ ਬਾਹਰ ਕੱਢਿਆ ਪਰੰਤੂ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ ਮੌਤ ਹੋ ਗਈ । ਹਾਦਸੇ ਦੌਰਾਨ ਦੋਨੋਂ ਗੱਡੀਆਂ ਦੇ ਡਰਾਈਵਰ ਬੇਗਮੀ ਰੂਪ ਵਿੱਚ ਜ਼ਖਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਭੇਜੇ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਲਗਭਗ ਸ:30 ਵਜੇ ਉਸ ਸਮੇਂ ਵਾਪਰਿਆ ਜਦੋਂ ਮੋਰਿੰਡਾ ਤੋ ਰੋਪੜ ਵੱਲ ਜਾ ਰਹੇ ਸੀਮੇਂਟ ਸੈਲੋ ਨੰਬਰ ਪੀਬੀ 65 ਬੀਈ 2681 ਦੀ ,ਰੋਪੜ ਤੋ ਮੋਰਿੰਡਾ ਵੱਲ ਆ ਰਹੇ ਰੇਤ ਦੇ ਭਰੇ ਹੋਏ ਟਿੱਪਰ ਨੰਬਰ ਪੀਬੀ 12 ਟੀ 7249 ਨਾਲ ਮੋਰਿੰਡਾ ਰੋਪੜ ਸੜਕ ਤੇ ਪੈਂਦੇ ਪਿੰਡ ਧਨੌਰੀ ਦੇ ਬਾਹਰ ਬਾਹਰ ਸਥਿਤ ਉਪਲ ਪੈਲਸ ਦੇ ਸਾਹਮਣੇ ਸਿੱਧੀ ਟੱਕਰ ਹੋ ਗਈ ਪ੍ਰਤੱਖ ਦਰਸ਼ੀ ਅਨੁਸਾਰ ਇਹ ਟੱਕਰ ਇੰਨੀ ਭਿਆਨਕ ਸ
ਕਿ ਟੱਕਰ ਹੋਣ ਉਪਰੰਤ ਟਿੱਪਰ ਨੂੰ ਅੱਗ ਲੱਗ ਗਈ ਅਤੇ ਇਹ ਟਿੱਪਰ ਸੜ ਕੇ ਰਾਖ ਹੋ ਗਿਆ ਇਸੇ ਦੌਰਾਨ ਇਸ ਟਿੱਪਰ ਵਿੱਚੋਂ ਉਡੇ ਧੂਏ ਅਤੇ ਰੇਤ ਕਾਰਨ
ਪਿੰਡ ਬਾਲਸੰਡਾ ਤੋਂ ਮੁਰਿੰਡਾ ਨੇੜੇ ਸਥਿਤ ਇੱਕ ਕੰਪਨੀ ਵਿੱਚ ਕੰਮ ਕਰ ਰਹੇ ਅਵਤਾਰ ਸਿੰਘ ਪੁੱਤਰ ਕੁਲਦੀਪ ਸਿੰਘ ਬਾਸੀ ਪਿੰਡ ਬਾਲ ਸੁੰਡਾ ਦਾ ਮੋਟਰਸਾਈਕਲ ਟਿੱਪਰ ਦੇ ਪਿੱਛੇ ਜਾ ਵਜਾ ਜਿਸ ਕਾਰਨ ਟਿੱਪਰ ਦਾ ਡਾਲਾ ਟੁੱਟ ਕੇ ਅਵਤਾਰ ਸਿੰਘ ਦੇ ਸਿਰ ਵਿੱਚ ਵੱਜਾ ਜਿਸ ਕਾਰਨ ਅਵਤਾਰ ਸਿੰਘ ਜਿੱਥੇ ਟਿੱਪਰ ਵਿੱਚੋਂ ਨਿਕਲੀ ਰੇਤ ਦੇ ਢੇਰ ਥੱਲੇ ਦੱਬ ਗਿਆ ਉੱਥੇ ਹੀ ਉਹ ਆਪਣੇ ਮੋਟਰਸਾਈਕਲ ਸਮੇਤ ਅੱਗ ਦੀ ਲਪੇਟ ਵਿੱਚ ਵੀ ਆ ਗਿਆ ਜਿਸ ਕਾਰਨ ਉਸ ਦੀਆਂ ਦੋਨੋਂ ਲੱਤਾਂ ਅਤੇ ਇੱਕ ਬਾਂਹ ਅੱਗ ਦੀ ਲਪੇਟ ਵਿੱਚ ਆਉਣ ਅਤੇ ਸਿਰ ਵਿੱਚ ਲੱਗੀ ਸਟ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਜਿਸ ਨੂੰ ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਬੜੀ ਜਦੋਂ ਜਹਿਦ ਮਗਰੋਂ ਬਾਹਰ ਕੱਢਿਆ ਗਿਆ।ਉਧਰ ਹਾਦਸੇ ਸਬੰਧੀ ਸੂਚਨਾ ਮਿਲਣ ਤੇ ਮੋਰਿੰਡਾ ਤੋਂ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚ ਗਈ ਅਤੇ ਅੱਗ ਤੇ ਕਾਬੂ ਪਾਇਆ। ਇਸ ਦੌਰਾਨ ਲੋਕਾਂ ਵੱਲੋਂ 112 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਦੇ ਚਲਦਿਆਂ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਉੱਧਰ ਫਾਇਰ ਬ੍ਰਿਗੇਡ ਕਰਮਚਾਰੀਆਂ ਡਰਾਈਵਰ ਲਖਬੀਰ ਸਿੰਘ ਅਤੇ ਜਸਬੀਰ ਸਿੰਘ, ਫਾਇਰਮੈਨ ਅਮਨ ਸ਼ਰਮਾ, ਰਾਜਵੀਰ ਸਿੰਘ, ਪਰਮਜੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਆਦਿ ਨੇ ਜਿੱਥੇ ਅੱਗ ਤੇ ਕਾਬੂ ਪਾਇਆ ਉੱਥੇ ਹੀ ਲੋਕਾਂ ਦੀ ਮਦਦ ਨਾਲ ਟਿੱਪਰ ਹੇਠ ਆਏ ਵਿਅਕਤੀ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਪਰੰਤੂ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਹਾਦਸੇ ਦਾ ਪਤਾ ਲੱਗਣ ਤੇ ਮਿਰਤਕ ਦੇ ਪਰਿਵਾਰਕ ਮੈਂਬਰ ਵੀ ਘਟਨਾ ਸਥਾਨ ਤੇ ਪਹੁੰਚ ਗਏ ਸਨ ਜਿਨਾਂ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਜਿੱਥੇ ਮਿਰਤਕ ਅਵਤਾਰ ਸਿੰਘ ਦੀ ਦੇਹ ਨੂੰ ਸਰਕਾਰੀ ਸਿਵਲ ਹਸਪਤਾਲ ਰੋਪੜ ਦੀ ਮੋਰਚਰੀ ਵਿੱਚ ਰਖਵਾਇਆ ਗਿਆ , ਉੱਥੇ ਹੀ ਟਿੱਪਰ ਅਤੇ ਸੀਮੇਂਟ ਸੈਲੋ ਤੇ ਚਾਲਕ ਨੂੰ ਗੰਭੀਰ ਜਖਮੀ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ।
ਪੁਲਿਸ ਥਾਣਾ ਸਦਰ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਦਕਿ ਦੋਨੋਂ ਟਿੱਪਰ ਚਾਲਕਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਹੋਣ ਕਾਰਨ ਪੀ.ਜੀ.ਆਈ. ਚੰਡੀਗੜ੍ਹ ਲਈ ਭੇਜ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਬਾਲਾ ਸਿੰਘ ਵਾਸੀ ਪਿੰਡ ਬਾਲ ਸੰਡਾ ਦੇ ਬਿਆਨਾਂ ਦੇ ਅਧਾਰ ਤੇ ਟਿੱਪਰ ਨੰਬਰ ਪੀਵੀ 12 ਟੀ 7249 ਅਤੇ ਕੈਂਟਰ ਨੰਬਰ ਪੀਵੀ 65 ਬੀ 2681 ਦੇ ਚਾਲਕਾਂ ਦੇ ਖਿਲਾਫ ਧਾਰਾ 281, 106,(1), 324(4),(5) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਉਧਰ ਮੌਕੇ ‘ਤੇ ਮੌਜੂਦ ਕਬੱਡੀ ਖਿਡਾਰੀ ਰਾਣਾ ਧਨੌਰੀ, ਸਤਨਾਮ ਸਿੰਘ ਧਨੌਰੀ, ਜਤਿੰਦਰ ਸਿੰਘ ਧਨੌਰੀ, ਗੁਰਮੀਤ ਸਿੰਘ ਧਨੋਰੀ, ਪਵਿੱਤਰ ਸਿੰਘ ਧਨੋਰੀ, ਅੰਜਾ ਧਨੌਰੀ ਅਤੇ ਮੌਕੇ ‘ਤੇ ਖੜੇ ਹੋਰਨਾਂ ਦਰਜਨਾਂ ਲੋਕਾਂ ਨੇ ਕਿਹਾ ਕਿ ਰੋਪੜ ਤੋਂ ਮੋਰਿੰਡਾ ਵੱਲ ਜਾ ਰਹੇ ਸਾਰੇ ਹੀ ਟਿੱਪਰ ਅਤੇ ਹੋਰ ਭਾਰੀ ਵਾਹਨ ਟੋਲ ਟੈਕਸ ਬਚਾਉਣ ਦੇ ਲਾਲਚ ਵਿੱਚ ਵਾਇਆ ਕਾਈਨੌਰ ਹੋਕੇ ਮੋਰਿੰਡਾ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਇੱਥੇ ਦਿਨ ਰਾਤ ਇਸ ਸੜਕ ਉੱਤੇ ਤੇਜ ਰਫਤਾਰ ਚੱਲਣ ਵਾਲੇ ਟਿੱਪਰਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਅਤੇ ਆਮ ਲੋਕਾਂ ਨੂੰ ਸੜਕ ਪਾਰ ਕਰਨੀ ਵੀ ਮੁਸ਼ਕਿਲ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਟਿੱਪਰ ਨਿਕਲਣ ਕਾਰਨ ਇਹ ਸੜ੍ਹਕ ਵੀ ਅਕਸਰ ਟੁੱਟੀ ਹੀ ਰਹਿੰਦੀ ਹੈ। ਪਿੰਡ ਵਾਸੀਆਂ ਅਤੇ ਲੋਕਾਂ ਨੇ ਕਿਹਾ ਕਿ ਤੇਜ ਰਫਤਾਰ ਅਤੇ ਓਵਰਲੋਡ ਟਿੱਪਰਾਂ ਦੀਆਂ ਲਗਾਤਾਰ ਚੱਲ ਰਹੀਆਂ ਲਾਈਨਾਂ ਕਾਰਨ ਹਰ ਸਮੇਂ ਇਸ ਸੜ੍ਹਕ ਤੇ ਚੱਲਣ ਵਾਲੇ ਪੈਦਲ ਜਾਂ ਦੋ ਪਹੀਆ ਵਾਹਨ ਚਾਲਕਾਂ ਲਈ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਹਰ ਮਹੀਨੇ ਕੋਈ ਨਾ ਕੋਈ ਅਜਿਹਾ ਜਾਨਲੇਵਾ ਹਾਦਸਾ ਵਾਪਰਿਆ ਰਹਿੰਦਾ ਹੈ। । ਲੋਕਾਂ ਨੇ ਮੰਗ ਕੀਤੀ ਕਿ ਇਸ ਸੜਕ ਤੋਂ ਟਿੱਪਰਾਂ ਦੀ ਆਵਾਜਾਈ ਸਖਤੀ ਨਾਲ ਬੰਦ ਕੀਤੀ ਜਾਵੇ।
ਇਸ ਹਾਦਸੇ ਸਬੰਧੀ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਅਤੇ ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਨਵਜੀਤ ਸਿੰਘ ਨਵੀ ਨੇ ਕਿਹਾ ਕਿ ਇਸ ਸੜਕ ਦੀ ਨਵੀਨੀਕਰਨ ਲਈ ਅਨੇਕਾਂ ਵਾਰ ਇਲਾਕਾ ਵਾਸੀਆਂ ਵੱਲੋਂ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ ਪਰੰਤੂ ਪ੍ਰਸ਼ਾਸਨ ਜਾਂ ਵਿਭਾਗ ਦੇ ਕੰਨਾਂ ਤੇ ਜੂੰਅ ਨਹੀਂ ਸਰਕਦੀ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ ਅਤੇ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲ ਲੱਗਣੇ ਹਨ। ਜਿਨਾਂ ਵਿੱਚ ਸ਼ਾਮਿਲ ਹੋਣ ਲਈ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਆਉਂਦੇ ਹਨ । ਇਸੇ ਤਰ੍ਹਾਂ ਮਰਿੰਡਾ ਦੀ ਚੀਨੀ ਮਿਲ ਵਿੱਚ ਗੰਨਾ ਲੈ ਕੇ ਜਾਣ ਵਾਲੇ ਕਿਸਾਨਾਂ ਨੂੰ ਵੀ ਇਸ ਮਾੜੀ ਸੜਕ ਕਾਰਨ ਭਾਰੀ ਦਿੱਕਤ ਹੁੰਦੀ ਹੈ। ਉਹਨਾਂ ਮੰਗ ਕੀਤੀ ਕਿ ਇਸ ਸੜਕ ਦਾ ਫੌਰੀ ਤੌਰ :ਤੇ ਨਵੀਨੀਕਰਨ ਕਰਵਾਇਆ ਜਾਵੇ।
‘ ਉਧਰ ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ
ਹਿਮਾਂਸ਼ੂ ਜੈਨ ਨੇ ਕਿਹਾ ਕਿ ਸ਼ੂਗਰ ਮਿੱਲ ਮੋਰਿੰਡਾ ਦੇ ਉਦਘਾਟਨੀ ਸਮਾਰੋਹ ਮੌਕੇ 3 ਦਸੰਬਰ ਨੂੰ ਇਲਾਕੇ ਦੇ ਕਿਸਾਨਾਂ ਵੱਲੋਂ ਇਸ ਸੜ੍ਹਕ ਦੇ ਨਵੀਨੀਕਰਨ ਜਾਂ ਮਰੰਮਤ ਦੀ ਮੰਗ ਕੀਤੀ ਗਈ ਸੀ। ਜਿੱਥੇ ਉਨਾਂ ਵੱਲੋਂ ਇਲਾਕੇ ਦੇ ਕਿਸਾਨਾਂ ਨੂੰ ਪਹਿਲਾਂ ਹੀ ਇਸ ਸੜ੍ਹਕ ਨੂੰ ਜਲਦੀ ਠੀਕ ਕਰਾਉਣ ਦਾ ਭਰੋਸਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਸੜ੍ਹਕ ਦੇ ਮਜਬੂਤੀ ਕਰਨ ਸੰਬੰਧੀ ਐਸਟੀਮੇਟ ਬਣ ਗਿਆ ਹੈ ਅਤੇ 9 ਦਸੰਬਰ ਦੀ ਮੀਟਿੰਗ ਵਿੱਚ ਟੈਂਡਰ ਲਗਾ ਦਿੱਤਾ ਜਾਵੇਗਾ ਤਾਂ ਜੋ ਇਸ ਸੜ੍ਹਕ ਦਾ ਕੰਮ ਜਲਦੀ ਤੋਂ ਜਲਦੀ ਹੋ ਸਕੇ।