ਚੰਡੀਗੜ੍ਹ, 6 ਦਸੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਪਾਣੀਪਤ ਵਿਖੇ ਬੀਤੀ ਰਾਤ ਇਕ ਧਾਗਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਅੱਗ ਵਿੱਚ ਫੈਕਟਰੀ ਵਿੱਚ ਮੌਜੂਦ 2 ਕਰਮਚਾਰੀ ਜਿੰਦਾ ਸੜ ਗਏ। 3 ਹੋਰ ਕਰਮਚਾਰੀ ਗੰਭੀਰ ਜਖਮੀ ਹਨ। ਜਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ 2 ਗੰਭੀਰ ਜਖਮੀਆਂ ਨੂੰ ਰੋਹਤਕ PGI ਰੈਫਰ ਕਰ ਦਿੱਤਾ ਗਿਆ।
ਇਕ ਹੋਰ ਜਖਮੀ ਕਰਮਚਾਰੀ ਨੂੰ ਇਸਰਾਨਾ ਦੇ NC ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ।ਮੁਲਾਜ਼ਮਾਂ ਨੇ ਅੱਗ ਬੁਝਾਉਂਦੇ ਹੋਏ ਅੰਦਰੋਂ ਪੰਜ ਕਰਮਚਾਰੀਆਂ ਨੂੰ ਬਾਹਰ ਕੱਢਿਆ।
ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਘਟਨਾ ਵਾਲੀ ਥਾਂ ’ਤੇ ਜਾਂਚ ਵਿੱਚ ਜੁਟੀ ਹੋਈ ਹੈ।
Published on: ਦਸੰਬਰ 6, 2024 9:55 ਪੂਃ ਦੁਃ