ਲਖਨਊ, 6 ਦਸੰਬਰ, ਦੇਸ਼ ਕਲਿੱਕ ਬਿਓਰੋ :
ਕਨੌਜ ਦੇ ਥਾਣਾ ਖੇਤਰ ਸਕਰਾਵਾ ਦੇ ਅੋਰੇਵਾ ਬਾਰਡਰ ਉਤੇ ਇਕ ਡਬਲ ਕੇਕਰ ਬੱਸ ਪਲਟਣ ਕਾਰਨ 6 ਸਵਾਰੀਆਂ ਦੀ ਮੌਤ ਹੋ ਗਈ। ਲਖਨਊ-ਆਗਸਰੇ ਐਕਸਪ੍ਰੇਸ ਵੇ ਉਤੇ ਅੱਜ ਇਕ ਡਬਲ ਡੇਕਰ ਬੱਸ ਇਕ ਕੈਟਰ ਨਾਲ ਟਕਰਾ ਕੇ ਉਲਟ ਗਈ। ਇਸ ਹਾਦਸੇ ਵਿੱਚ 6 ਸਵਾਰੀਆਂ ਦੀ ਮੌਤ ਹੋ ਗਈ, ਜਦੋਂ ਕਿ 40 ਤੋਂ ਜ਼ਿਆਦਾ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇਕ ਪਾਣੀ ਵਾਲਾ ਕੈਂਟਰ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਤਾਂ ਬੱਸ ਪਿੱਛੇ ਤੋਂ ਆ ਕੇ ਉਸ ਨਾਲ ਟਕਰਾ ਗਈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਉਤਰ ਪ੍ਰਦੇਸ਼ ਦੇ ਜਲਸ਼ਕਤੀ ਮੰਤਰੀ ਸਵੰਤਰ ਦੇਵ ਸਿੰਘ ਲੰਘ ਰਹੇ ਸਨ। ਉਹ ਬੱਸ ਉਲਟੀ ਦੇਖ ਕੇ ਮਦਦ ਲਈ ਅੱਗੇ ਆਏ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਕੱਢਿਆ ਗਿਆ।