ਵਾਸਿੰਗਟਨ, 6 ਦਸੰਬਰ, ਦੇਸ਼ ਕਲਿਕ ਬਿਊਰੋ :
ਅਮਰੀਕਾ ਦੇ ਨਾਰਥ ਕੈਲੀਫੋਰਨੀਆ ਵਿੱਚ ਵੀਰਵਾਰ ਦੇਰ ਰਾਤ ਭੂਚਾਲ ਦੇ ਵੱਡੇ ਝਟਕੇ ਮਹਿਸੂਸ ਕੀਤੇ ਗਏ।ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 7.0 ਦਰਜ ਕੀਤੀ ਗਈ। ਯੂਐਸ ਮੌਸਮ ਸੇਵਾਵਾਂ ਨੇ ਭੂਚਾਲ ਤੋਂ ਤੁਰੰਤ ਬਾਅਦ ਸੁਨਾਮੀ ਚੇਤਾਵਨੀ ਜਾਰੀ ਕੀਤੀ, ਪਰ ਇੱਕ ਘੰਟੇ ਬਾਅਦ ਇਸ ਚੇਤਾਵਨੀ ਨੂੰ ਕੈਂਸਲ ਕਰ ਦਿੱਤਾ ਗਿਆ।ਹੁਣ ਤੱਕ ਕਿਸੇ ਵੀ ਪ੍ਰਕਾਰ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ।
ਅਮਰੀਕੀ ਮੌਸਮ ਵਿਭਾਗ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 10:44 ਵਜੇ ਭੂਚਾਲ ਆਇਆ। ਇਸਦਾ ਕੇਂਦਰ ਕੈਲੀਫੋਰਨੀਆ ਦੇ ਫਰਨਡੇਲ ਸ਼ਹਿਰ ਤੋਂ 9 ਕਿ.ਮੀ. ਦੂਰ ਪ੍ਰਸ਼ਾਂਤ ਮਹਾਸਾਗਰ ਵਿੱਚ ਸੀ। ਭੂਚਾਲ ਤੋਂ ਬਾਅਦ ਕਈ ਆਫਟਰਸ਼ਾਕ ਵੀ ਮਹਿਸੂਸ ਕੀਤੇ ਗਏ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ, ਫਰਨਡੇਲ ਸ਼ਹਿਰ ਵਿੱਚ ਲਗਭਗ 1300 ਲੋਕ ਵਸਦੇ ਹਨ। ਇਨ੍ਹਾਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਹਾਲਾਂਕਿ, ਚੇਤਾਵਨੀ ਰੱਦ ਕਰਨ ਦੇ ਬਾਵਜੂਦ ਲੋਕਾਂ ਨੂੰ ਸਮੁੰਦਰੀ ਤਟ ਦੇ ਕੋਲ ਨਾ ਜਾਣ ਦੀ ਸਲਾਹ ਦਿੱਤੀ ਗਈ। ਭੂਚਾਲ ਕਾਰਨ ਫਰਨਡੇਲ ਵਿੱਚ ਜਾਇਦਾਦ ਦਾ ਨੁਕਸਾਨ ਹੋਇਆ ਹੈ।
Published on: ਦਸੰਬਰ 6, 2024 10:45 ਪੂਃ ਦੁਃ