7 ਦਸੰਬਰ 1825 ਨੂੰ ਭਾਫ ਨਾਲ ਚਲਣ ਵਾਲਾ ਪਹਿਲਾ ਸਮੁੰਦਰੀ ਜਹਾਜ਼ ‘ਇੰਟਰਪ੍ਰਾਈਜ਼’ ਕੋਲਕਾਤਾ ਪਹੁੰਚਿਆ ਸੀ
ਚੰਡੀਗੜ੍ਹ, 7 ਦਸੰਬਰ, ਦੇਸ਼ ਕਲਿਕ ਬਿਊਰੋ :
7 ਦਸੰਬਰ ਦਾ ਦਿਨ ਦੇਸ਼ ਅਤੇ ਦੁਨੀਆ ਦੇ ਇਤਿਹਾਸ ਵਿੱਚ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਅਹਿਮ ਘਟਨਾਵਾਂ ਹਮੇਸ਼ਾ ਲਈ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਈਆਂ।ਅੱਜ ਜਾਣਦੇ ਹਾਂ 7 ਦਸੰਬਰ ਦੇ ਇਤਿਹਾਸ ਬਾਰੇ :-
*1825: ਭਾਫ ਨਾਲ ਚਲਣ ਵਾਲਾ ਪਹਿਲਾ ਸਮੁੰਦਰੀ ਜਹਾਜ਼ ‘ਇੰਟਰਪ੍ਰਾਈਜ਼’ ਕੋਲਕਾਤਾ ਪਹੁੰਚਿਆ ਸੀ।
*1917: ਅਮਰੀਕਾ ਪਹਿਲੇ ਵਿਸ਼ਵ ਯੁੱਧ ਦਾ ਹਿੱਸਾ ਬਣਿਆ ਅਤੇ ਉਸਨੇ ਆਸਟਰੀਆ-ਹੰਗਰੀ ’ਤੇ ਹਮਲਾ ਕੀਤਾ ਸੀ।
*1936: ਆਸਟਰੇਲੀਆਈ ਕ੍ਰਿਕਟਰ ਜੈਕ ਫਲਿੰਗਟਨ ਲਗਾਤਾਰ ਚਾਰ ਟੈਸਟ ਪਾਰੀਆਂ ਵਿੱਚ ਸੈਂਚਰੀ ਮਾਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣੇ ਸਨ।
*1949: 7 ਦਸੰਬਰ ਤੋਂ ਭਾਰਤੀ ਹਥਿਆਰਬੰਦ ਬਲ ਫਲੈਗ ਡੇ ਮਨਾਇਆ ਜਾਂਦਾ ਹੈ।
*1972: ਅਮਰੀਕਾ ਨੇ ਚੰਦਰਮਾ ਦੇ ਮਿਸ਼ਨ ਲਈ ਅਪੋਲੋ 17 ਦਾ ਪ੍ਰੀਖਣ ਕੀਤਾ ਸੀ।
*1992: ਦੱਖਣੀ ਅਫ਼ਰੀਕਾ ਦੀ ਧਰਤੀ ’ਤੇ ਪਹਿਲੀ ਵਾਰ ਵਨਡੇ ਮੈਚ ਖੇਡਿਆ ਗਿਆ ਸੀ।
*1995: ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਗੈਲੀਲਿਓ ਯਾਨ ਬ੍ਰਹਸਪਤੀ ਗ੍ਰਹਿ ਤੱਕ ਪਹੁੰਚਿਆ ਸੀ।
*1995: ਭਾਰਤ ਨੇ ਸੰਚਾਰ ਉਪਗ੍ਰਹਿ ਇਨਸੈਟ-2C ਦਾ ਸਫਲ ਪ੍ਰੀਖਣ ਕੀਤਾ ਸੀ।
*2001: 7 ਦਸੰਬਰ ਨੂੰ ਹੀ ਰਣਿਲ ਵਿਕਰਮਸਿੰਘੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨਿਯੁਕਤ ਹੋਏ ਸਨ।
*2002: ਤੁਰਕੀ ਦੀ ਆਜ਼ਰਾ ਅਕਿਨ ਮਿਸ ਵਰਲਡ ਬਣੀ ਸੀ।
*2003: ਰਮਣ ਸਿੰਘ ਛਤੀਸਗੜ੍ਹ ਦੇ ਮੁੱਖ ਮੰਤਰੀ ਬਣੇ ਸਨ।
*2004: ਹਾਮਿਦ ਕਰਜ਼ਈ ਨੇ ਅਫਗਾਨਿਸਤਾਨ ਦੇ ਪਹਿਲੇ ਚੁਣੇ ਹੋਏ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ।
*2008: ਭਾਰਤੀ ਗੋਲਫਰ ਜੀਵ ਮਿਲਖਾ ਸਿੰਘ ਨੇ ਜਾਪਾਨ ਟੂਰ ਦਾ ਖ਼ਿਤਾਬ ਜਿੱਤਿਆ ਸੀ।
*2008: ਹਰਿਆਣਾ ਦੇ ਮੁਖੀ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਚੰਦਰਮੋਹਨ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਸੀ।