ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਦੋ ਪਲੇਟਫ਼ਾਰਮ ਸੱਤ ਦਿਨ ਰਹਿਣਗੇ ਬੰਦ

ਚੰਡੀਗੜ੍ਹ

ਚੰਡੀਗੜ੍ਹ, 7 ਦਸੰਬਰ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਦਾ ਰੇਲਵੇ ਸਟੇਸ਼ਨ ਵਰਲਡ ਕਲਾਸ ਬਣਾਉਣ ਦੀ ਮੁਹਿੰਮ ਤਹਿਤ ਪਲੇਟਫਾਰਮ ਨੰਬਰ-1 ਅਤੇ 2 ਨੂੰ 14 ਤੋਂ 20 ਦਸੰਬਰ ਤੱਕ ਬੰਦ ਕੀਤਾ ਜਾਵੇਗਾ। ਇਸ ਦੌਰਾਨ ਗਟਰ ਪਾਉਣ ਅਤੇ ਚੰਡੀਗੜ੍ਹ ਨੂੰ ਪੰਚਕੂਲਾ ਨਾਲ ਜੋੜਨ ਵਾਲੇ ਓਵਰਬ੍ਰਿਜ਼ ਦਾ ਕੰਮ ਪੂਰਾ ਕੀਤਾ ਜਾਵੇਗਾ। ਇਹ ਜਾਣਕਾਰੀ ਅੰਬਾਲਾ ਮੰਡਲ ਦੇ ਡੀਆਰਐਮ ਮਨਦੀਪ ਸਿੰਘ ਭਾਟੀਆ ਨੇ ਦਿੱਤੀ ਹੈ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪਲੇਟਫਾਰਮ ਨੰਬਰ-3 ਅਤੇ 4 ’ਤੇ 21 ਤੋਂ 24 ਦਸੰਬਰ ਤੱਕ ਓਵਰਬ੍ਰਿਜ਼ ਲਈ ਕੰਮ ਹੋਵੇਗਾ। ਇਸ ਲਈ ਘੱਗਰ ਅਤੇ ਮੋਹਾਲੀ ਰੇਲਵੇ ਸਟੇਸ਼ਨਾਂ ’ਤੇ ਅਸਥਾਈ ਰੂਪ ਵਿੱਚ ਰੋਕ ਬਣਾਈ ਗਈ ਹੈ ਤਾਂ ਜੋ ਯਾਤਰੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ। ਪਲੇਟਫਾਰਮ ਨੰਬਰ-1 ਅਤੇ 2 ਦੇ ਕੰਮ ਕਾਰਨ ਵ੍ਹੀਲਰ ਪਾਰਕਿੰਗ ਨੂੰ ਪਾਰਸਲ ਦਫ਼ਤਰ ਦੇ ਸਾਹਮਣੇ ਸ਼ਿਫਟ ਕੀਤਾ ਜਾਵੇਗਾ।
ਡੀਆਰਐਮ ਮੰਦੀਪ ਸਿੰਘ ਭਾਟੀਆ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਦੌਰਾ ਕਰਕੇ ਨਵੀਨੀਕਰਨ ਕਾਰਜ ਦੀ ਸਮੀਖਿਆ ਕੀਤੀ ਅਤੇ ਯਾਤਰੀਆਂ ਦੀਆਂ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।