ਲੁਧਿਆਣਾ, 7 ਦਸੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੀ ਈਸ਼ਵਰ ਕਲੋਨੀ ਵਿੱਚ ਵਿਆਹ ਦੀ ਜਾਗੋ ਦੌਰਾਨ ਦੋ ਧਿਰਾਂ ਵਿੱਚ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਇਕ ਪਾਸੇ ਦੇ ਨੌਜਵਾਨਾਂ ਨੇ ਦੂਜੇ ਪਾਸੇ ਦੇ ਨੌਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ‘ਚ ਇਕ ਨੌਜਵਾਨ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੇ ਹੱਥ ਵਿੱਚ ਗੋਲੀ ਲੱਗਣ ਕਾਰਨ ਉਸ ਨੂੰ ਭਰਤੀ ਕਰ ਲਿਆ ਗਿਆ।
ਜ਼ਖਮੀ ਨੌਜਵਾਨ ਦੀ ਪਛਾਣ 26 ਸਾਲਾ ਬਲਵਿੰਦਰ ਸਿੰਘ ਵਾਸੀ ਗੁਰੂ ਅੰਗਦ ਕਾਲੋਨੀ ਵਜੋਂ ਹੋਈ ਹੈ। ਹਸਪਤਾਲ ਵਿੱਚ ਇਲਾਜ ਅਧੀਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਤਰਖਾਣਾ ਕੰਮ ਕਰਦਾ ਹੈ। ਉਹ ਜਾਗੋ ਸਮਾਗਮ ਵਿੱਚ ਸ਼ਾਮਲ ਹੋਣ ਲਈ ਇੱਕ ਦੋਸਤ ਦੇ ਘਰ ਗਿਆ ਸੀ, ਜਿੱਥੇ ਸਮਾਗਮ ਵਿੱਚ ਆਏ ਦੋ ਹੋਰ ਨੌਜਵਾਨਾਂ ਨਾਲ ਉਸ ਦੀ ਤਕਰਾਰ ਹੋ ਗਈ।
Published on: ਦਸੰਬਰ 7, 2024 11:59 ਪੂਃ ਦੁਃ