ਨਵੀਂ ਦਿੱਲੀ, 7 ਦਸੰਬਰ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਦੋ ਦਿਨ ਬਾਅਦ, ਅਜੀਤ ਪਵਾਰ ਦੀ ਜ਼ਬਤ ਬੇਨਾਮੀ ਜਾਇਦਾਦ ਨੂੰ ਰਿਲੀਜ ਕਰਨ ਦਾ ਹੁਕਮ ਆਇਆ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਦੇ ਇਨਕਮ ਟੈਕਸ ਡਿਪਾਰਟਮੈਂਟ ਟ੍ਰਿਬਿਊਨਲ ਨੇ ਪਵਾਰ ਦੀ 1,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨੂੰ ਫਰੀ ਕਰ ਦਿੱਤਾ ਹੈ।
ਆਈਟੀ ਵਿਭਾਗ ਨੇ 7 ਅਕਤੂਬਰ 2021 ਨੂੰ ਛਾਪੇਮਾਰੀ ਦੌਰਾਨ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕੀਤਾ ਸੀ। ਇਸ ਵਿਚ ਅਜੀਤ ਦੀ ਪਤਨੀ ਸੁਨੇਤਰਾ ਪਵਾਰ ਅਤੇ ਬੇਟੇ ਪਾਰਥ ਪਵਾਰ ਦੀਆਂ ਜਾਇਦਾਦਾਂ ਵੀ ਸ਼ਾਮਲ ਹਨ।
ਟ੍ਰਿਬਿਊਨਲ ਨੇ ਜਾਇਦਾਦਾਂ ਨੂੰ ਮੁਕਤ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ ਕਿ ਆਈਟੀ ਵਿਭਾਗ ਜਾਇਦਾਦਾਂ ਵਿੱਚ ਕਿਸੇ ਵੀ ਗੈਰ-ਕਾਨੂੰਨੀ ਹੇਰਾਫੇਰੀ ਦੇ ਸਬੂਤ ਪੇਸ਼ ਨਹੀਂ ਕਰ ਸਕਿਆ ਹੈ। ਬੇਨਾਮੀ ਲੈਣ-ਦੇਣ ਦਾ ਮਾਮਲਾ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ। ਸਾਰਾ ਲੈਣ-ਦੇਣ ਬੈਂਕਿੰਗ ਪ੍ਰਣਾਲੀ ਰਾਹੀਂ ਕੀਤਾ ਗਿਆ ਹੈ।
ਅਜੀਤ ਪਵਾਰ ਦੀ ਜ਼ਬਤ ਬੇਨਾਮੀ 1,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਰਿਲੀਜ ਕਰਨ ਦੇ ਹੁਕਮ