ਆਦਰਸ਼ ਸਕੂਲ ਟੀਚਿੰਗ, ਨਾਨ ਟੀਚਿੰਗ ਜਥੇਬੰਦੀ ਦੀ ਸਬ ਕਮੇਟੀ ਨਾਲ ਮੀਟਿੰਗ 17 ਨੂੰ

ਪੰਜਾਬ


ਚੰਡੀਗੜ੍ਹ, 7 ਦਸੰਬਰ, ਦੇਸ਼ ਕਲਿੱਕ ਬਿਓਰੋ :

ਆਦਰਸ਼ ਸਕੂਲ ਟੀਚਿੰਗ, ਨਾਨ ਟੀਚਿੰਗ ਜਥੇਬੰਦੀ ਦੀ ਸਬ ਕਮੇਟੀ ਨਾਲ ਮੀਟਿੰਗ 17 ਨੂੰ ਨੂੰ ਹੋਵੇਗੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਸੂਬਾ ਸਕੱਤਰ ਸੁਖਦੀਪ ਕੌਰ ਸਰਾਂ ਸਹਾਇਕ ਸਕੱਤਰ ਸਲੀਮ ਮੁਹੰਮਦ ਮੀਤ ਪ੍ਰਧਾਨ ਮੀਨੂੰ ਬਾਲਾ ਨੇ ਦੱਸਿਆ ਕਿ ਮਿਤੀ 8 ਦਸੰਬਰ ਨੂੰ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਮਜਾਰਾ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਰੱਖਿਆ ਗਿਆ ਸੀ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਨਾ ਪੈ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਸਾਡੇ ਸਕੂਲਾਂ ਦੇ ਮੌਜੂਦਾ ਚੇਅਰਮੈਨ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਆਪ ਹਨ। ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਪੰਜਾਬ ਬਣਨ ਤੇ ਆਦਰਸ਼ ਸਕੂਲਾਂ ਦੇ ਵਿੱਚ ਇੱਕ ਆਸ਼ਾ ਦੀ ਕਿਰਨ ਜਾਗੀ ਸੀ ਕਿਉਂਕਿ ਸਾਡੇ ਸਕੂਲਾਂ ਦੇ ਵਿੱਚ ਜਾ ਕਿ ਭਗਵੰਤ ਸਿੰਘ ਮਾਨ ਖੁਦ ਸਾਡੇ ਸਕੂਲਾਂ ਦੇ ਮਸਲਿਆਂ ਤੇ ਬੋਲਦੇ ਰਹੇ ਹਨ। ਕਿ ਇਹਨਾਂ ਸਕੂਲਾਂ ਦੇ ਅਧਿਆਪਕਾਂ ਨਾਲ ਸੋਸ਼ਣ ਕੀਤਾ ਜਾਂਦਾ ਹੈ ਘੱਟ ਤਨਖਾਹ ਦਿੱਤੀਆਂ ਜਾਂਦੀਆਂ ਨੇ।ਪਰ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਤੋਂ ਬਾਅਦ ਵੀ ਅਧਿਆਪਕਾਂ ਦੀਆਂ ਮੰਗਾਂ ਨੂੰ ਬੂਰ ਨਹੀਂ ਪੈ ਰਿਹਾ ਜਥੇਬੰਦੀ ਦੀ ਇੱਕ ਮੀਟਿੰਗ ਮੁੱਖ ਮੰਤਰੀ ਪੰਜਾਬ ਦੇ ਨਾਲ ਜਲੰਧਰ ਵਿਖੇ ਹੋਈ ਸੀ ਜਿਸ ਵਿੱਚ ਉਹਨਾਂ ਨੇ ਜਥੇਬੰਦੀ ਦੇ ਸੂਬਾ ਆਗੂ ਜਸਵੀਰ ਸਿੰਘ ਗਲੋਟੀ ਸੂਬਾ ਮੀਤ ਪ੍ਰਧਾਨ ਮੀਨੂੰ ਬਾਲਾ ਸੂਬਾ ਮੁੱਖ ਸਲਾਹਕਾਰ ਓਮਾ ਮਾਧਵੀ ਨਾਲ ਇਹ ਵਾਅਦਾ ਕੀਤਾ ਸੀ ਕਿ ਆਦਰਸ਼ ਸਕੂਲ ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾ ਨੂੰ ਕਿਤੇ ਜਾਣ ਦੀ ਲੋੜ ਨਹੀਂ ਉਹਨਾਂ ਦੇ ਸਾਰੇ ਹੱਕ ਜਲਦੀ ਹੀ ਇਹਨਾਂ ਸਕੂਲਾਂ ਦੇ ਵਿੱਚ ਹੀ ਦਿੱਤੇ ਜਾਣਗੇ ਉਸੇ ਆਸ ਤੇ ਜਥੇਬੰਦੀ ਅੱਜ ਵੀ ਸੀਐਮ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਉਂਕਿ ਸਾਡੇ ਸਕੂਲਾਂ ਦੇ ਫੈਸਲੇ ਲੈਣ ਦਾ ਅਧਿਕਾਰ ਸਿਰਫ ਮੁੱਖ ਮੰਤਰੀ ਪੰਜਾਬ ਜਾਨੀ ਕਿ ਇਹਨਾਂ ਸਕੂਲਾਂ ਦੇ ਚੇਅਰਮੈਨ ਭਗਵੰਤ ਸਿੰਘ ਮਾਨ ਸਾਹਿਬ ਕੋਲ ਹੈ। ਸਮੂਹ ਜਥੇਬੰਦੀ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦੇ ਆਂ ਕੀ ਆਉਣ ਵਾਲੀ 17 ਦਸੰਬਰ ਦੀ ਸਾਬਕ ਕਮੇਟੀ ਵਾਲੀ ਮੀਟਿੰਗ ਵਿੱਚ ਉਹ ਆਦਰਸ਼ ਸਕੂਲ ਅਧਿਆਪਕਾਂ ਦੇ ਨਾਲ ਜਰੂਰ ਬੈਠਣ ਅਤੇ ਇਹਨਾਂ ਦੇ ਲਟਕਦੇ ਹੋਏ ਮਸਲਿਆਂ ਨੂੰ ਹੱਲ ਕਰਨ l ਕਿਉਂਕਿ ਇਹਨਾਂ ਸਕੂਲਾਂ ਦੇ ਚੇਅਰਮੈਨ ਹੁੰਦੇ ਹੋਏ ਇਹ ਉਹਨਾਂ ਦਾ ਨੈਤਿਕ ਫਰਜ਼ ਬਣਦਾ l ਜੇਕਰ ਇਸ ਮੀਟਿੰਗ ਵਿੱਚ ਵੀ ਦਰਸ਼ ਸਕੂਲ ਅਧਿਆਪਕਾਂ ਦਾ ਗ੍ਰੇਡ ਪੇ ਮੁਤਾਬਕ ਤਨਖਾਹਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ ਜਲਦੀ ਹੀ ਪੰਜਾਬ ਸਰਕਾਰ ਦੇ ਖਿਲਾਫ ਸੰਗਰੂਰ ਵਿਖੇ ਤਿੱਖਾ ਸੰਘਰਸ਼ ਭਰਾਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਉਲੀਕਿਆ ਜਾਵੇਗਾ lਜਾਰੀ ਕਰਤਾ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਸੂਬਾ ਜਨਰਲ ਸਕੱਤਰ ਮੈਡਮ ਸੁਖਦੀਪ ਕੌਰ ਸਰਾਂ ਸੂਬਾ ਜਨਰਲ ਸਕੱਤਰ ਸਲੀਮ ਮੁਹੰਮਦ ਮੈਡਮ ਮੀਨੂੰ ਬਾਲਾ ਮੈਡਮ ਹਰਪ੍ਰੀਤ ਕੌਰ ਅਮਰਜੋਤ ਜੋਸ਼ੀ ਗਗਨ ਮਹਾਜਨ ਮੈਡਮ ਓਮਾ ਮਾਧਵੀ ਭੁਪਿੰਦਰ ਕੌਰ ਸਰਬਜੀਤ ਕੌਰ ਸੰਜੀਵ ਕੁਮਾਰ ਸੁਖਚੈਨ ਸਿੰਘ ਮਨਮੋਹਣ ਸਿੰਘ ਅਮਨਦੀਪ ਖਾਨ ਦੀਪਕ ਕੁਮਾਰ ਗੁਰਚਰਨ ਸਿੰਘ ਜਗਤਾਰ ਸਿੰਘ ਹਰਸਿਮਰਨ ਸਿੰਘ ਗੁਰਿੰਦਰ ਸਿੰਘ ਅਮਨ ਸ਼ਾਸਤਰੀ ਨਵਜੋਤ ਸਿੰਘ ਅਮਰੀਕ ਸਿੰਘ l

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।