ਕਿਸੇ ਨੂੰ ਵੀ ਫੋਨ ਉਤੇ ਆ ਸਕਦੀ ਹੈ ਅਜਿਹੀ ਕਾਲ
ਅੱਜ ਦੇ ਡਿਜੀਟਲ ਯੁੱਗ ਵਿੱਚ, ਜਿੱਥੇ ਟੈਕਨਾਲੋਜੀ ਨੇ ਜੀਵਨ ਨੂੰ ਆਸਾਨ ਬਣਾ ਦਿੱਤਾ ਹੈ, ਉਥੇ ਕੁਝ ਲੋਕਾਂ ਨੇ ਇਸ ਟੈਕਨਾਲੋਜੀ ਦੀ ਵਰਤੋਂ ਕਰਕੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਅੱਜ ਕੱਲ੍ਹ ਲੋਕਾਂ ਨੂੰ ਡਿਜ਼ੀਟਲ ਗ੍ਰਿਫਤਾਰ ਕਰਨ ਦੀਆਂ ਖ਼ਬਰਾਂ ਸੁਰਖੀਆਂ ਬਣ ਰਹੀਆਂ ਹਨ। ਅਸਲ ਵਿੱਚ ਇਹ ਇੱਕ ਨਵਾਂ ਢੰਗ ਹੈ ਜਿਥੇ ਠੱਗ ਲੋਕਾਂ ਨੂੰ ਡਰਾ ਕੇ ਉਹਨਾਂ ਦੇ ਪੈਸੇ ਲੁੱਟਦੇ ਹਨ। ਆਓ ਜਾਣਦੇ ਹਾਂ ਕਿ ਡਿਜੀਟਲ ਗ੍ਰਿਫ਼ਤਾਰੀ ਕੀ ਹੈ ਅਤੇ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ।
ਕੀ ਹੈ ਡਿਜੀਟਲ ਗ੍ਰਿਫ਼ਤਾਰੀ?
ਡਿਜੀਟਲ ਗ੍ਰਿਫ਼ਤਾਰੀ ਵਿੱਚ ਸਾਈਬਰ ਠੱਗ ਇੱਕ ਆਮ ਨਾਗਰਿਕ ਨੂੰ ਟੈਲੀਫ਼ੋਨ ਦੁਆਰਾ ਸੰਪਰਕ ਕਰਦੇ ਹਨ। ਠੱਗ ਆਪਣੇ ਆਪ ਨੂੰ ਪੁਲਿਸ, ਸੀਬੀਆਈ ਜਾਂ ਕਿਸੇ ਹੋਰ ਅਧਿਕਾਰੀ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਤੁਹਾਡੇ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਹੈ। ਕਈ ਵਾਰ ਫੋਨ ਕਰਨ ਵਾਲਾ ਇਹ ਵੀ ਕਹਿੰਦਾ ਹੈ ਕਿ ਤੁਹਾਡੇ ਨਜ਼ਦੀਕੀ ਥਾਣੇ ਦਾ ਨਾਂ ਲੈ ਕੇ ਕਹਿੰਦਾ ਹੈ ਕਿ ਅਸੀਂ ਇਸ ਥਾਣੇ ਵਿੱਚੋਂ ਬੋਲ ਰਹੇ ਹਾਂ, ਤੁਹਾਡਾ ਬੇਟਾ, ਭਰਾ ਜਾਂ ਹੋਰ ਅਸੀਂ ਫੜ੍ਹਿਆ ਹੈ। ਇਸ ਦੌਰਾਨ ਉਹਨਾਂ ਦਾ ਮਕਸਦ ਪੀੜਤ ਨੂੰ ਡਰਾਉਣਾ ਹੁੰਦਾ ਹੈ।
- ਪਹਿਲਾਂ ਉਹ ਫ਼ੋਨ ਤੇ ਪੀੜਤ ਨੂੰ ਡਰਾਉਂਦੇ ਹਨ ਅਤੇ ਘਰ ਤੋਂ ਬਾਹਰ ਨਿਕਲਣ ਤੋਂ ਮਨਾਂ ਕਰਦੇ ਹਨ।
- ਫਿਰ ਉਹ ਦੂਜੇ ਫ਼ੋਨ ਤੇ ਪੀੜਤ ਨੂੰ ਮਦਦ ਕਰਨ ਦਾ ਭਰੋਸਾ ਦਿੰਦੇ ਹਨ।
- ਉਹਨਾਂ ਦੇ ਕਹੇ ਅਨੁਸਾਰ ਪੀੜਤ ਇੱਕ ਮੋਬਾਈਲ ਐਪ ਡਾਊਨਲੋਡ ਕਰ ਲੈਂਦਾ ਹੈ। ਇਹ ਐਪ ਠੱਗੀ ਕਰਨ ਦੇ ਉਪਕਰਣ ਵਜੋਂ ਵਰਤਿਆ ਜਾਂਦਾ ਹੈ।
- ਫਿਰ ਠੱਗ ਕਹਿੰਦੇ ਹਨ ਕਿ ਕੇਸ ਸੈਟਲ ਕਰਨ ਲਈ ਕੁਝ ਪੈਸੇ ਦੀ ਲੋੜ ਹੈ। ਪੀੜਤ ਡਰਦੇ ਹੋਏ ਪੈਸੇ ਦੇ ਦਿੰਦਾ ਹੈ।
ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ?
ਸ਼ਿਕਾਰ ਹੋਣ ਤੋਂ ਬਚਣ ਲਈ ਇਹ ਤਰੀਕੇ ਅਪਣਾਓ:
- ਦਬਾਅ ਵਿੱਚ ਨਾ ਆਓ: ਜੇ ਕੋਈ ਤੁਹਾਨੂੰ ਪੁਲਿਸ ਜਾਂ ਅਧਿਕਾਰੀ ਬਣਕੇ ਡਰਾਉਂਦਾ ਹੈ, ਤਾਂ ਘਬਰਾਓ ਨਾ।
- ਕਿਸੇ ਹੋਰ ਨੂੰ ਇਸ ਸਬੰਧੀ ਦਸੋ : ਤੁਰੰਤ ਆਪਣੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨੂੰ ਇਸ ਗੱਲ ਬਾਰੇ ਦੱਸੋ।
- ਪੁਲਿਸ ਨਾਲ ਸੰਪਰਕ ਕਰੋ: ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਈਬਰ ਸੈੱਲ ਵਿੱਚ ਇਸਦੀ ਸ਼ਿਕਾਇਤ ਦਰਜ ਕਰੋ।
- ਅਣਜਾਣ ਐਪ ਡਾਊਨਲੋਡ ਨਾ ਕਰੋ : ਜੇ ਕੋਈ ਅਣਜਾਣ ਵਿਅਕਤੀ ਕੋਈ ਐਪ ਡਾਊਨਲੋਡ ਕਰਨ ਲਈ ਕਹੇ, ਤਾਂ ਧਿਆਨ ਨਾਲ ਸੋਚੋ।
- ਪੈਸੇ ਨਾ ਦਿਓ: ਠੱਗਾਂ ਦੀ ਮੰਗਾਂ ਨੂੰ ਨਜ਼ਰਅੰਦਾਜ਼ ਕਰੋ ਅਤੇ ਪੂਰਾ ਵਿਸ਼ਵਾਸ ਆਪਣੇ ਸਤਿਕਾਰਕ ਸੰਸਥਾਨਾਂ ਤੇ ਰੱਖੋ।
ਸਾਵਧਾਨੀ ਹੀ ਸੁਰੱਖਿਆ ਹੈ
ਡਿਜੀਟਲ ਜਗਤ ਵਿੱਚ ਸਾਵਧਾਨ ਰਹਿਣਾ ਹੀ ਸੁਰੱਖਿਆ ਦੀ ਗਾਰੰਟੀ ਹੈ। ਅਸਲੀ ਅਧਿਕਾਰੀ ਕਦੇ ਵੀ ਟੈਲੀਫ਼ੋਨ ਦੁਆਰਾ ਪੈਸੇ ਨਹੀਂ ਮੰਗਦੇ। ਜੇਕਰ ਤੁਸੀਂ ਸਮੇਂ ‘ਤੇ ਸਹੀ ਕਾਰਵਾਈ ਕਰਦੇ ਹੋ, ਤਾਂ ਸਾਈਬਰ ਠੱਗੀ ਤੋਂ ਬਚਿਆ ਜਾ ਸਕਦਾ ਹੈ। ਆਪਣੇ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ, ਸਾਵਧਾਨ ਰਹੋ ਅਤੇ ਡਿਜੀਟਲ ਜਗਤ ਦੇ ਜ਼ਿਮੇਂਵਾਰ ਯੂਜ਼ਰ ਬਣੋ।
ਦੇਸ਼ ਕਲਿੱਕ ਡੈਸਕ ਟੀਮ