ਯੂਥ ਕਲੱਬਾਂ ਰਾਹੀਂ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਅਭਿਆਨ ਦਾ ਆਗਾਜ਼

ਟ੍ਰਾਈਸਿਟੀ

ਪਿੰਡ ਗੁਡਾਣਾ ਵਿਖੇ  ਨਸ਼ਿਆਂ ਵਿਰੁੱਧ ਕਰਵਾਇਆ ਗਿਆ ਨੁੱਕੜ-ਨਾਟਕ

ਮੋਹਾਲੀ, 9 ਦਸੰਬਰ, 2024: ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਰਾਜ ਨੂੰ ਨਸ਼ਾ ਮੁਕਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ।
ਇਸੇ ਮੁਹਿੰਮ ਦੇ ਤਹਿਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਗੁਡਾਣਾ ਵਿਖੇ ਯੁਵਕ ਸੇਵਾਵਾਂ ਵਿਭਾਗ ਐਸ.ਏ.ਐਸ.ਨਗਰ ਵਲੋਂ ਯੁਵਕ ਸੇਵਾਵਾਂ ਕਲੱਬ ਅਤੇ ਗ੍ਰਾਮ ਪੰਚਾਇਤ ਗੁਡਾਣਾ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਕਰਵਾਇਆ ਗਿਆ। ਇਹ ਨਾਟਕ ਸਰਫਰੋਸ਼ ਰੰਗਮੰਚ ਵਲੋਂ ਪੇਸ਼ ਕੀਤਾ ਗਿਆ। ਨਾਟਕ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਅਸੀਂ ਨਸ਼ਿਆਂ ਦੇ ਵੱਧ ਰਹੇ ਪਸਾਰ ਨੂੰ ਰੋਕ ਅਤੇ ਇਕੱਠੇ ਹੋ ਕੇ ਖ਼ਤਮ ਕਰ ਸਕਦੇ ਹਾਂ।
ਕੈਪਟਨ ਮਨਤੇਜ ਸਿੰਘ ਚੀਮਾ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਐਸ.ਏ.ਐਸ.ਨਗਰ ਨੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ, ਤਾਂ ਜੋ ਅਸੀ ਆਪਣੇ ਪਿੰਡ, ਕਸਬੇ, ਸ਼ਹਿਰ, ਰਾਜ ਨੂੰ ਨਸ਼ਿਆਂ ਦੀ ਜਕੜ੍ਹ ਤੋਂ ਬਚਾ ਸਕੀਏ।
ਇਸ ਮੌਕੇ ਯੁਵਕ ਸੇਵਾਵਾਂ ਕਲੱਬ ਗੁਡਾਣਾ, ਪਿੰਡ ਸੇਵਾ ਸੁਧਾਰ ਕਮੇਟੀ ਬਠਲਾਣਾ, ਯੁਵਕ ਸੇਵਾਵਾਂ ਕਲੱਬ ਢੇਲਪੁਰ ਤੋਂ ਜਗਤਾਰ ਸਿੰਘ ਪ੍ਰਧਾਨ, ਅਭਿਸ਼ੇਕ ਸਿੰਘ, ਜਸਕਰਨ ਸਿੰਘ, ਗੁਰਜਿੰਦਰ ਸਿੰਘ (ਜਿੰਦ), ਗੁਰਸੇਵਕ ਸਿੰਘ ਆਦਿ ਕਲੱਬ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਸਨ।
ਸਰਫਰੋਸ਼ ਰੰਗਮੰਗ ਤੋਂਕਲਾਕਾਰ ਵਿਸ਼ਾਲ ਸਿੰਘ, ਮਨਦੀਪ ਲੋਟੇ, ਮਨੀ, ਗੌਰਵ, ਵਰਸ਼ਦੀਪ ਸਿੰਘ, ਆਰੀਅਨ ਮਹਾਜਨ, ਡਾਲੀ ਸਿੰਘ ਸ਼ਾਹ ਆਦਿ ਨੇ ਆਪਣੀ ਪੇਸ਼ਕਾਰੀ ਦੇ ਜੌਹਰ ਦਿਖਾਏ। ਵਿਭਾਗ ਵਲੋਂ ਪਿੰਡ ਪੰਚਾਇਤ ਦੇ ਸਹਿਯੋਗ ਨਾਲ ਸਰਫਰੋਸ਼ ਰੰਗਮੰਗ ਟੀਮ ਦਾ ਸਨਮਾਨ ਕੀਤਾ ਗਿਆ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।