ਐੱਸ.ਏ.ਐੱਸ. ਨਗਰ, 09 ਦਸੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਸਕੱਤਰ ਸ਼੍ਰੀਮਤੀ ਪਰਲੀਨ ਕੌਰ ਬਰਾੜ, ਪੀ.ਸੀ.ਐੱਸ ਨੇ ਅੱਜ ਸੋਮਵਾਰ ਨੂੰ ਪੂਰਵ ਦੁਪਹਿਰ ਸਕੱਤਰ ਵੱਜੋਂ ਅਹੁਦਾ ਸੰਭਾਲ ਲਿਆ ਹੈ। ਸ਼੍ਰੀਮਤੀ ਬਰਾੜ ਦੇ ਸੁਆਗਤ ਲਈ ਬੋਰਡ ਅਧਿਕਾਰੀ ਅਤੇ ਕਰਮਚਾਰੀ ਐਸੋਸੀਏਸ਼ਨ ਦੇ ਅਹੁਦੇਦਾਰ ਮੌਜੁਦ ਸਨ।
ਸ਼੍ਰੀਮਤੀ ਪਰਲੀਨ ਕੌਰ ਬਰਾੜ 2020 ਬੈਚ ਦੇ ਪੀ.ਸੀ.ਐੱਸ ਅਧਿਕਾਰੀ ਹਨ। ਸ਼੍ਰੀਮਤੀ ਬਰਾੜ ਨੇ ਭੂਗੋਲ ਵਿਸ਼ੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸਰਟ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਆਪਣੇ ਸਰਵਿਸ ਕੈਰੀਅਰ ਦੀ ਸ਼ੁਰੂਆਤ ਬਤੌਰ ਅਸਿਸਟੈਂਟ ਕਮਿਸ਼ਨਰ ਲੁਧਿਆਣਾ ਤੋਂ ਸ਼ੁਰੂ ਕਰਦੇ ਹੋਏ ਸ਼੍ਰੀਮਤੀ ਬਰਾੜ ਖਮਾਣੋ,ਰਾਜਪੂਰਾ ਅਤੇ ਜੈਤੋਂ ਵਿਖੇ ਬਤੌਰ ਐੱਸ.ਡੀ.ਐੱਮ ਵੀ ਸੇਵਾਵਾਂ ਨਿਭਾ ਚੁੱਕੇ ਹਨ। ਅਜਿਹੀ ਸੁਲਝੀ ਹੋਈ ਅਤੇ ਸੂਝਵਾਨ ਸਖ਼ਸ਼ੀਅਤ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਬਤੌਰ ਸਕੱਤਰ ਨਿਯੁਕਤੀ ਇੱਕ ਸ਼ੁੱਭ ਸੰਕੇਤ ਹੈ।
ਸ਼੍ਰੀਮਤੀ ਬਰਾੜ ਨੇ ਬੋਰਡ ਅਧਿਕਾਰੀਆਂ ਤੋਂ ਬੋਰਡ ਦੇ ਕਮੰ ਕਾਜ ਦਾ ਜਾਇਜ਼ਾ ਲਿਆ ਅਤੇ ਆਪਣੀ ਇਸ ਨਿਯੁਕਤੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਸੂਬੇ ਦਾ ਇੱਕ ਬਹੁਤ ਹੀ ਅਹਿਮ ਅਦਾਰਾ ਹੈ। ਸਿੱਖਿਆ ਬੋਰਡ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਆਉਂਦੇ ਸਮੇਂ ‘ਚ ਬੋਰਡ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਹੱਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀਆਂ ਦੀਆਂ ਅਕਾਦਮਿਕ ਸਾਲ 2025 ਵਿੱਚ ਹੋਣ ਜਾ ਰਹੀਆਂ ਪਰੀਖਿਆਵਾਂ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤੇ ਸਮੂਚੇ ਪ੍ਰਬੰਧਾਂ ਤੇ ਵੀ ਸਖ਼ਤ ਨਜ਼ਰ ਰੱਖੀ ਜਾਵੇਗੀ।
Published on: ਦਸੰਬਰ 9, 2024 4:26 ਬਾਃ ਦੁਃ