ਚੰਡੀਗੜ੍ਹ, 10 ਦਸੰਬਰ, ਦੇਸ਼ ਕਲਿੱਕ ਬਿਓਰੋ :
ਅੱਜ ਦੇ ਸਮੇਂ ਵਿੱਚ ਬਿਨਾਂ ਮੋਬਾਇਲ ਦੀ ਵਰਤੋਂ ਕਰੇ, ਬਿਨਾਂ ਕਿਸੇ ਨਾਲ ਗੱਲਬਾਤ ਕੀਤੇ ਚੁੱਪ ਰਹਿਣਾ ਬੜਾ ਹੀ ਮੁਸ਼ਕਿਲ ਕੰਮ ਹੋ ਗਿਆ। ਚੀਨ ਵਿੱਚ ਇਕ ਅਜਿਹਾ ਅਨੌਖਾ ਮੁਕਾਬਲਾ ਕਰਵਾਇਆ ਗਿਆ ਬਿਨਾਂ ਮੋਬਾਇਲ ਜਾਂ ਇਲੈਕਟ੍ਰਾਨਿਕ ਡਿਵਾਇਸ ਤੋਂ 8 ਘੰਟੇ ਬਤੀਤ ਕਰਨੇ ਹਨ ਅਤੇ ਪੂਰਾ ਕਰਨ ਉਤੇ ਇਨਾਮ ਮਿਲੇਗਾ।
ਸਾਊਥ ਚਾਇਨਾ ਮਾਰਨਿੰਗ ਪੋਸਟ ਦੀ ਖਬਰ ਮੁਤਾਬਕ ਬੀਤੇ 29 ਨਵੰਬਰ ਨੂੰ ਚੀਨ ਦੇ ਚੋਂਗਕਿੰਵਗ ਨਗਰਪਾਲਿਕਾ ਵਿੱਚ ਅਜਿਹਾ ਅਨੌਖਾ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਬਿਨਾਂ ਮੋਬਾਇਲ, ਲੈਪਟਾਪ ਅਤੇ ਆਈਪੈਡ ਵਰਗੇ ਇਲੈਕਟ੍ਰੋਨਿਕ ਡਵਾਈਸ ਦੇ 8 ਘੰਟੇ ਬਤੀਤ ਕਰਨੇ ਸਨ। ਇਸ ਦੌਰਾਨ ਉਨ੍ਹਾਂ ਕੇਵਲ ਟੁਆਏਲਟ ਬ੍ਰੇਕ ਲਈ ਹੀ ਬਿਸਤਰਾ ਛੱਡਣ ਦੀ ਆਗਿਆ ਸੀ, ਉਹ ਵੀ ਕੇਵਲ 5 ਮਿੰਟ ਲਈ।
ਮੁਕਾਬਲੇ ਵਿੱਚ 100 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ। ਇਸ ਨੂੰ ਇਮ ਮਾਲ ਅੰਦਰ ਆਯੋਜਿਤ ਕੀਤਾ ਗਿਆ। ਸ਼ਰਤਾਂ ਸਨ ਕਿ ਹਿੱਸਾ ਲੈਣ ਵਾਲੇ ਨੇ ਗਹਿਰੀ ਨੀਂਦ ਸੌਣਾ ਸੀ ਤੇ ਨਾ ਹੀ ਕਿਸੇ ਦੀ ਬੇਚੈਨੀ ਜਾਂ ਤਨਾਅ ਦਿਖਾਉਣਾ ਸੀ। ਉਨ੍ਹਾਂ ਦੀ ਕਲਾਈ ਉਤੇ ਸਟ੍ਰੈਪ ਬੰਨ੍ਹੇ ਗਏ ਸਨ, ਜੋ ਉਨ੍ਹਾਂ ਦੇ ਤਣਾਅ ਅਤੇ ੲੰਗਜਾਅਟੀ ਨੂੰ ਮਾਪਦੇ ਸਨ। ਮੁਕਾਬਲੇ ਦੌਰਾਨ 9 ਲੋਕ ਹੀ ਇਕ ਇਕ ਕਰਕੇ ਬਾਹਰ ਹੋ ਗਏ, ਪ੍ਰੰਤੂ ਇਕ ਔਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 100 ਵਿਚੋਂ 88.99 ਅੰਕ ਲੈ ਕੇ ਜਿੱਤ ਦਰਜ ਕੀਤੀ। ਜੇਤੂ ਨੂੰ 10,000 ਯੂਆਨ (ਲਗਭਗ 1.2 ਲੱਖ ਰੁਪਏ) ਦਾ ਨਗਦ ਇਨਾਮ ਮਿਲਿਆ।