ਐੱਸ ਏ ਐੱਸ ਨਗਰ ਮੋਹਾਲੀ, 10 ਦਸੰਬਰ, ਦੇਸ਼ ਕਲਿੱਕ ਬਿਓਰੋ :
ਗੁਰਦੁਆਰਾ ਤਾਲਮੇਲ ਕਮੇਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਮੀਟਿੰਗ ਪ੍ਰਧਾਨ ਸ ਜੋਗਿੰਦਰ ਸਿੰਘ ਸੋਂਧੀ ਦੀ ਅਗਵਾਈ ਵਿੱਚ ਫੇਜ਼ 5 ਵਿਖੇ ਹੋਈ ਜਿਸ ਵਿੱਚ ”ਚਾਂਦਨੀ ਚੌਂਕ ਤੋਂ ਸਰਹਿੰਦ ਤੱਕ ਸਫ਼ਰ ਏ ਸ਼ਹਾਦਤ” ਤੀਸਰਾ ਲੜੀਵਾਰ ਗੁਰਮਤਿ ਸਮਾਗਮ ਮਿਤੀ 15 ਤੋਂ 21 ਦਸੰਬਰ ਤੱਕ ਬੜੀ ਸ਼ਰਧਾ ਭਾਵਨਾ ਨਾਲ ਕਰਵਾਉਣ ਬਾਰੇ ਫੈਸਲਾ ਲਿਆ ਗਿਆ। ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਤਾਲਮੇਲ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ ਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਗੁਰਮਤਿ ਸਮਾਗਮ ਵਿੱਚ ਪੰਥ ਦੇ ਮਹਾਨ ਕੀਰਤਨੀਏ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਅਤੇ ਭਾਈ ਗੁਰਸੇਵਕ ਸਿੰਘ ਜੀ ਰੰਗੀਲਾ ਸੰਗਤਾਂ ਨੂੰ ਰੋਜ਼ਾਨਾ ਗੁਰਬਾਣੀ ਕੀਰਤਨ ਰਾਹੀਂ ਗੁਰੂ ਨਾਲ ਜੋੜਨ ਦਾ ਉਪਰਾਲਾ ਕਰਣਗੇ। ਉਨਾਂ ਦੱਸਿਆ ਕਿ ਇਹ ਪ੍ਰੋਗਰਾਮ ਮਿਤੀ (15 ਦਸੰਬਰ) ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4, (16 ਦਸੰਬਰ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 1, (17 ਦਸੰਬਰ) ਗੁਰਦੁਆਰਾ ਸਾਚਾ ਧਨੁ ਸਾਹਿਬ ਫੇਜ਼ 3ਬੀ1, (18 ਦਸੰਬਰ) ਰਾਮਗੜ੍ਹੀਆ ਭਵਨ ਫੇਜ਼ 3ਬੀ1, (19 ਦਸੰਬਰ) ਗੁਰਦਆਰਾ ਸਾਹਿਬਵਾੜਾ ਸਾਹਿਬ ਫੇਜ਼ 5, (20 ਦਸੰਬਰ) ਗੁਰਦੁਆਰਾ ਸ੍ਰੀ ਗੁਰ ਸਿੰਘ ਸਭਾ ਫੇਜ਼ 11, (21 ਦਸੰਬਰ) ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਫੇਜ਼ 2 ਵਿਖੇ ਰੋਜ਼ਾਨਾ ਸ਼ਾਮ 07:00 ਤੋਂ ਰਾਤ 08:30 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਗੁਰੂ ਕਾ ਲੰਗਰ ਇਨਾਂ ਪ੍ਰੋਗਰਾਮਾਂ ਵਿੱਚ ਅਤੁੱਟ ਵਰਤਾਇਆ ਜਾਵੇਗਾ ਜੀ। ਇਸ ਮੋਕੇ ਸ ਅਮਰਜੀਤ ਸਿੰਘ ਪਾਹਵਾ, ਸ ਹਰਦੀਪ ਸਿੰਘ, ਸ ਸੁਰਿੰਦਰ ਸਿੰਘ, ਸ ਹਰਜੀਤ ਸਿੰਘ, ਸ ਜਗਜੀਤ ਸਿੰਘ, ਸ ਸੂਰਤ ਸਿੰਘ ਕਲਸੀ, ਸ ਜਗਦੀਸ਼ ਸਿੰਘ, ਸ ਹਰਪਾਲ ਸਿੰਘ, ਸ ਮਲਕੀਤ ਸਿੰਘ, ਸ ਅਮਰੀਕ ਸਿੰਘ, ਸ ਬਿਪਨਜੀਤ ਸਿੰਘ, ਸ ਗਗਨਦੀਪ ਸਿੰਘ ਰਾਜਾ ਸਮੇਤ ਕਈ ਪਤਵੰਤੇ ਸੱਜਣ ਹਾਜਿਰ ਸਨ।