ਦਲਜੀਤ ਕੌਰ
ਲਹਿਰਾਗਾਗਾ, 10 ਦਸੰਬਰ, 2024: ਰਾਜ ਪੱਧਰੀ ਸਾਈਬਰ-ਸਕੁਏਅਰ ਟੈਕ ਫੈਸਟੀਵਲ-2024 ਜਦੋਂ ਕਿ ਜਗਰਾਓਂ ਵਿਖੇ ਹੋਇਆ ਇਸ ਵਿੱਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੀ ਦਮਨਪ੍ਰੀਤ ਕੌਰ (ਜਵਾਹਰਵਾਲਾ) ਅਤੇ ਆਲੀਆ (ਸੁਨਾਮ) ਦੀ ਟੀਮ ਨੇ ਰੋਬੋਟਿਕਸ ਅਤੇ ਅਰਸ਼ਦੀਪ ਕੌਰ (ਛਾਜਲੀ) ਅਤੇ ਧਨਵੀਰ ਸ਼ਰਮਾ (ਗੋਵਿੰਦਗੜ੍ਹ) ਦੀ ਟੀਮ ਨੇ ਵੈਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਕੇ 6000 ਰੁਪਏ ਦਾ ਨਕਦ ਇਨਾਮ ਵੀ ਜਿੱਤਿਆ। ਇਹ ਵਿਦਿਆਰਥੀ ਰਾਸ਼ਟਰ ਪੱਧਰੀ ਟੈਕ ਫੈਸਟੀਵਲ ਲਈ ਵੀ ਚੁਣੇ ਗਏ। ਮੈਡਮ ਮਨਜੀਤ ਕੌਰ ਅਤੇ ਯੂਵਾਸੂ ਗੋਇਲ ਦੀ ਸਿਖਲਾਈ ਹੇਠ ਇਹਨਾਂ ਵਿੱਚੋਂ ਜੈਸਮੀਨ ਕੌਰ (ਡਸਕਾ) ਨੈ ਟੈੱਕ-ਟਾਕ ਅਤੇ ਗੁਰਹਰਮਨ ਸਿੰਘ (ਗੋਵਿੰਦਗੜ੍ਹ) ਅਤੇ ਤਰਨਵੀਰ ਸਿੰਘ (ਹਰਿਆਊ) ਨੇ ਰੋਬੋਟਿਕਸ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਪੰਜਾਬ ਭਰ ਦੀਆਂ ਚੁਣੀਆਂ ਹੋਈਆਂ 15 ਸੰਸਥਾਵਾਂ ਦੇ 120 ਵਿਦਿਆਰਥੀਆਂ ਨੇ ਭਾਗ ਲਿਆ।
ਵਿਦਿਆਰਥੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਉਹਨਾਂ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਮੇਂ ਦਾ ਹਾਣ ਦਾ ਬਣਨ ਲਈ ਨਵੀਂ ਪੀੜੀ ਨੂੰ ਵਿਗਿਆਨਿਕ ਅਤੇ ਟੈਕਨੀਕਲ ਤੌਰ ਤੇ ਉੱਨਤ ਹੋਣਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਬੱਚਿਆਂ ਨੂੰ ਕਿਸੇ ਸਿਰਜਨਾਤਮਕ ਕੰਮ ਵਿੱਚ ਲਾਕੇ ਰਖਿਏ ਤਾਂ ਉਹ ਬਹੁਤ ਕੁਝ ਨਵਾਂ ਸਿੱਖਦੇ ਹਨ। ਇਸ ਮੌਕੇ ਮੈਡਮ ਅਮਨ ਢੀਂਡਸਾ, ਪ੍ਰਿੰਸੀਪਲ ਸੁਨੀਤਾ ਨੰਦਾ, ਹਰਵਿੰਦਰ ਸਿੰਘ ਅਤੇ ਕਮਲ ਸਿੱਧੂ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਹਮੇਸ਼ਾਂ ਨਵਾਂ ਕਰਨ ਲਈ ਪ੍ਰੇਰਿਆ।