WHO ਟੀਮ ਵੱਲੋਂ ਕੀਤਾ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ

Punjab

ਫਾਜ਼ਿਲਕਾ  10 ਦਸੰਬਰ,ਦੇਸ਼ ਕਲਿੱਕ ਬਿਓਰੋ

ਵਿਸ਼ਵ ਸਿਹਤ ਸੰਸਥਾ (ਡਬਲਐਚਓ) ਟੀਮ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਪਲਸ ਪੋਲੀਓ ਅਭਿਆਨ ਦੇ ਤਹਿਤ ਫਾਜ਼ਿਲਕਾ ਸ਼ਹਿਰ ਅਤੇ ਪੇਂਡੂ ਏਰੀਏ ਦਾ ਦੌਰਾ ਕੀਤਾ ਗਿਆ ਜਿਨਾਂ ਵਿੱਚੋਂ ਭੱਠੇ ,ਝੁੱਗੀ ਝੋਪੜੀ, ਮੁਸਲਿਮ ਪਾਪੂਲੇਸ਼ਨ ਅਤੇ ਆਮ ਘਰਾਂ ਵਿੱਚ  ਬੂੰਦਾ ਪਿਲਾ ਰਹੀਆਂ ਟੀਮਾਂ ਦਾ ਸੁਪਰਵਿਜ਼ਨ ਕੀਤਾ ਗਿਆ। 

ਡਬਲਐਚਓ ਟੀਮ ਵੱਲੋਂ ਐਸਐਮਓ ਡਾਕਟਰ ਸੰਦੀਪ ਕੁਮਾਰ ਨੇ ਅੱਜ ਵੱਖ-ਵੱਖ ਖੇਤਰਾਂ ਦੇ ਵਿੱਚ ਜਾ ਕੇ ਪਲਸ ਪੋਲੀਓ ਮੁਹਿੰਮ ਦਾ ਜਾਇਜ਼ਾ ਲਿਆ। ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਤੇ ਨਾਲ ਲੱਗਦੇ ਏਰੀਏ ਵਿੱਚ ਪੋਲੀਓ ਦੇ ਕੇਸ ਨਿਕਲ ਰਹੇ ਨੇ ਜਿਸ ਕਰਕੇ ਬਾਰਡਰ ਏਰੀਏ ਦੇ ਖੇਤਰਾਂ ਵਿੱਚ ਪੋਲੀਓ ਦਾ ਖ਼ਤਰਾ ਬਣਿਆ ਹੋਇਆ ਹੈ। ਉਹਨਾਂ  ਨੇ  ਇਸ  ਦੋਰਾਨ  ਫਿਰੋਜ਼ਪੁਰ  ਰੋਡ  ਤੇ ਐਸ.ਕੇ. ਬਰਿਕਸ  ਅਤੇ  ਮੋਦੀ ਬਰਿਕਸ  ਦਾ ਦੌਰਾ ਕੀਤਾ  ਅਤੇ  ਲੋਕਾਂ  ਨਾਲ ਗੱਲਬਾਤ  ਕੀਤੀ  ਕਿ  ਉਹਨਾਂ  ਨੂੰ  ਸਿਹਤ ਵਿਭਾਗ  ਵਲੋ  ਸੁਵਿਧਾ  ਮਿਲ  ਰਹੀ  ਹੈ।

ਉਹਨਾਂ  ਨੇ  ਟੀਮਾ  ਨੂੰ  ਹਦਾਇਤ  ਕੀਤੀ  ਕਿ  ਵਿਭਾਗ  ਦੀਆਂ  ਕੋਸ਼ਿਸ਼ਾਂ  ਸਦਕਾ  ਹੀ  ਭਾਰਤ  ਹਲੇ  ਤੱਕ  ਪੋਲੀਓ ਮੁਕਤ  ਹੈ  ਅਤੇ ਅੱਗੇ ਵੀ ਰਹੇਗਾ  ਜਿਸ  ਲਈ  ਅਭਿਆਨ ਵਿੱਚ  ਲਗਾਤਾਰ  ਕੰਮ  ਜਾਰੀ  ਰਹੇਗਾ।  ਇਸ  ਦੇ  ਨਾਲ-ਨਾਲ  ਉਹਨਾਂ  ਨੇ  ਰੇਲਵੇ  ਸਟੇਸ਼ਨ, ਬੱਸ  ਸਟੈਂਡ, ਕੈਂਟ ਰੋਡ  ਦਾ  ਦੌਰਾ ਵੀ  ਕੀਤਾ। ਉਹਨਾਂ  ਨੇ  ਇਸ  ਦੋਰਾਨ  ਸਿਵਲ  ਸਰਜਨ ਦੱਫਤਰ ਵਿਖੇ  ਉੱਚ ਅਧਿਕਾਰੀਆਂ  ਡਾਕਟਰ  ਕਵਿਤਾ  ਸਿੰਘ, ਡਾਕਟਰ  ਏਰਿਕ  ਅਤੇ  ਡਾਕਟਰ  ਰਿੰਕੂ  ਚਾਵਲਾ  ਨਾਲ ਮੀਟਿੰਗ  ਕੀਤੀ ਅਤੇ ਪੋਲੀਓ  ਰਿਪੋਰਟਿੰਗ  ਸੰਬਧੀ  ਗੱਲਬਾਤ  ਕੀਤੀ।

ਇਸ  ਦੋਰਾਨ  ਮਾਸ  ਮੀਡੀਆ  ਬ੍ਰਾਂਚ  ਤੋ  ਦਿਵੇਸ਼  ਕੁਮਾਰ  ਸਿਵਿਲ  ਹਸਪਤਾਲ ਤੋਂ  ਸੁਖਜਿੰਦਰ  ਸਿੰਘ  ਨਾਲ ਸੀ.

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।