ਅੰਮ੍ਰਿਤਸਰ, 11 ਦਸੰਬਰ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਵਿਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੇਰ ਰਾਤ ਇੱਕ ਗ੍ਰੰਥੀ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ। ਗ੍ਰੰਥੀ ਸਿੰਘ ਦਾ ਸਿਰਫ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਸਦਾ ਤਿੰਨ ਮਹੀਨੇ ਦਾ ਬੇਟਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਕਾਤਲਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।
ਮ੍ਰਿਤਕ ਨੌਜਵਾਨ ਰਮਨ ਸਿੰਘ ਦੇ ਪਿਤਾ ਦਿਲਬਾਗ ਸਿੰਘ ਦੇ ਮੁਤਾਬਕ ਬੀਤੀ ਰਾਤ ਕਰੀਬ 2 ਵਜੇ ਉਹ ਆਪਣੇ ਬੇਟੇ ਨਾਲ ਗੁਰੂਦੁਆਰਾ ਸ਼੍ਰੀ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਤੋਂ ਸੇਵਾ ਕਰਕੇ ਆਪਣੇ ਪਿੰਡ ਮੜ੍ਹੀਆਂ ਵਾਪਸ ਆ ਰਹੇ ਸਨ। ਉਨ੍ਹਾਂ ਦਾ ਬੇਟਾ ਉਥੇ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਅ ਰਿਹਾ ਸੀ। ਰਸਤੇ ਵਿਚ ਥਾਣਾ ਰਈਆ ਨਜ਼ਦੀਕ ਬਿਆਸ ਨਿਵਾਸੀ ਸਾਹਿਬ ਸਿੰਘ ਨੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੇ ਬੇਟੇ ਦਾ ਦਾਤਰ ਨਾਲ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ।
ਮ੍ਰਿਤਕ ਦੇ ਕਰੀਬੀਆਂ ਮੁਤਾਬਕ ਉਸਦਾ ਬਹੁਤ ਹੀ ਬੇਰਹਮੀ ਨਾਲ ਕਤਲ ਕੀਤਾ ਗਿਆ ਹੈ। ਪਹਿਲਾਂ ਉਸਦੀ ਅੱਖਾਂ ਵਿਚ ਲਾਲ ਮਿਰਚ ਪਾਈ ਗਈ ਅਤੇ ਫਿਰ ਉਸਨੂੰ ਮਾਰਿਆ ਗਿਆ।
Published on: ਦਸੰਬਰ 11, 2024 5:16 ਬਾਃ ਦੁਃ