1845 ‘ਚ 11 ਦਸੰਬਰ ਦੇ ਦਿਨ ਪਹਿਲਾ ਐਂਗਲੋ-ਸਿੱਖ ਯੁੱਧ ਸ਼ੁਰੂ ਹੋਇਆ ਸੀ
ਚੰਡੀਗੜ੍ਹ, 11 ਦਸੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿੱਚ 11 ਦਸੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਸਫ਼ਿਆਂ ਵਿੱਚ ਹਮੇਸ਼ਾਂ ਲਈ ਦਰਜ ਹੋ ਗਈਆਂ ਹਨ।ਅੱਜ ਚਾਨਣਾ ਪਾਵਾਂਗੇ 11 ਦਸੰਬਰ ਦੇ ਇਤਿਹਾਸ ਉੱਤੇ :-
2007 ਵਿੱਚ ਅੱਜ ਦੇ ਦਿਨ ਉੱਤਰੀ ਅਤੇ ਦੱਖਣੀ ਕੋਰੀਆ ਦੇ ਵਿਚਕਾਰ 50 ਸਾਲਾਂ ਬਾਅਦ ਰੇਲ ਸੇਵਾ ਮੁੜ ਸ਼ੁਰੂ ਹੋਈ ਸੀ।
2003 ਵਿੱਚ 11 ਦਸੰਬਰ ਦੇ ਦਿਨ ਮੇਰਿਦਾ ਵਿੱਚ ਪਹਿਲੇ ਭ੍ਰਿਸ਼ਟਾਚਾਰ ਵਿਰੋਧੀ ਸਮਝੌਤੇ ’ਤੇ 73 ਦੇਸ਼ਾਂ ਨੇ ਦਸਤਖਤ ਕੀਤੇ ਸਨ।
2001 ਵਿੱਚ ਅੱਜ ਦੇ ਦਿਨ ਚੀਨ ਨੂੰ ਵਿਸ਼ਵ ਵਪਾਰ ਸੰਸਥਾ ਵਿੱਚ ਪ੍ਰਵੇਸ਼ ਮਿਲਿਆ ਸੀ।
1983 ਵਿੱਚ 11 ਦਸੰਬਰ ਦੇ ਦਿਨ ਜਨਰਲ ਐਚ.ਐਮ. ਇਰਸ਼ਾਦ ਨੇ ਖੁਦ ਨੂੰ ਬੰਗਲਾਦੇਸ਼ ਦਾ ਰਾਸ਼ਟਰਪਤੀ ਘੋਸ਼ਿਤ ਕੀਤਾ ਸੀ।
1964 ਵਿੱਚ ਅੱਜ ਦੇ ਦਿਨ ਸੰਯੁਕਤ ਰਾਸ਼ਟਰ ਦੀ ਯੂਨਿਸੇਫ ਸੰਸਥਾ ਦੀ ਸਥਾਪਨਾ ਹੋਈ ਸੀ।
1946 ਵਿੱਚ 11 ਦਸੰਬਰ ਦੇ ਦਿਨ ਯੂਰਪੀ ਦੇਸ਼ ਸਪੇਨ ਨੂੰ ਸੰਯੁਕਤ ਰਾਸ਼ਟਰ ਤੋਂ ਕੱਢ ਦਿੱਤਾ ਗਿਆ ਸੀ।
1946 ਵਿੱਚ ਅੱਜ ਦੇ ਦਿਨ ਡਾ. ਰਾਜਿੰਦਰ ਪ੍ਰਸਾਦ ਭਾਰਤ ਦੀ ਸੰਵਿਧਾਨ ਸਭਾ ਦੇ ਮੁਖੀ ਚੁਣੇ ਗਏ ਸਨ।
1937 ਵਿੱਚ 11 ਦਸੰਬਰ ਦੇ ਦਿਨ ਯੂਰਪੀ ਦੇਸ਼ ਇਟਲੀ ਮਿੱਤਰ ਰਾਸ਼ਟਰ ਸੰਘ ਤੋਂ ਬਾਹਰ ਆ ਗਿਆ ਸੀ।
1858 ਵਿੱਚ ਅੱਜ ਦੇ ਦਿਨ ਬੰਕਿਮ ਚੰਦਰ ਚਟੋਪਾਧਿਆਏ ਅਤੇ ਯਦੁਨਾਥ ਬੋਸ ਕਲਕੱਤਾ ਯੂਨੀਵਰਸਿਟੀ ਤੋਂ ਆਰਟਸ ਵਿਸ਼ੇ ਦੇ ਪਹਿਲੇ ਗ੍ਰੈਜੂਏਟ ਬਣੇ ਸਨ।
1845 ਵਿੱਚ 11 ਦਸੰਬਰ ਦੇ ਦਿਨ ਪਹਿਲਾ ਐਂਗਲੋ-ਸਿੱਖ ਯੁੱਧ ਸ਼ੁਰੂ ਹੋਇਆ ਸੀ।
1687 ਵਿੱਚ ਅੱਜ ਦੇ ਦਿਨ ਈਸਟ ਇੰਡੀਆ ਕੰਪਨੀ ਨੇ ਮਦਰਾਸ (ਭਾਰਤ) ਵਿੱਚ ਨਗਰ ਨਿਗਮ ਬਣਾਇਆ ਸੀ।