ਮੋਹਾਲੀ, 11 ਦਸੰਬਰ, ਦੇਸ਼ ਕਲਿਕ ਬਿਊਰੋ :
ਮੋਹਾਲੀ ਵਿੱਚ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹਨਾਂ ਦੇ ਕੋਲੋਂ 300 ਗ੍ਰਾਮ ਹੈਰੋਇਨ ਅਤੇ ਕਾਰ ਬਰਾਮਦ ਕੀਤੀ ਗਈ ਹੈ। ਦੋਵੇਂ ਤਸਕਰ ਛੋਟੇ ਸਪਲਾਇਰਾਂ ਨੂੰ ਹੈਰੋਇਨ ਸਪਲਾਈ ਕਰਦੇ ਸਨ।
ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਹੀਰਾ ਸਿੰਘ ਅਤੇ ਜਨਪ੍ਰੀਤ ਸਿੰਘ, ਦੋਵੇਂ ਵਸਨੀਕ ਪਿੰਡ ਥਾਰੂ, ਜ਼ਿਲ੍ਹਾ ਤਰਨਤਾਰਨ, ਵਜੋਂ ਹੋਈ ਹੈ। ANTF ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੁਝ ਸਮਾਂ ਪਹਿਲਾਂ ਰਾਜੇਸ਼ ਨਾਮ ਦੇ ਵਿਅਕਤੀ ਨੂੰ 150 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਰਾਜੇਸ਼ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਹੀਰਾ ਸਿੰਘ ਅਤੇ ਜਨਪ੍ਰੀਤ ਸਿੰਘ ਤੋਂ 1200 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਹੈਰੋਇਨ ਖਰੀਦ ਕੇ ਮੋਹਾਲੀ ਦੇ ਆਪਣੇ ਗਾਹਕਾਂ ਨੂੰ ਵੇਚਦਾ ਸੀ।
Published on: ਦਸੰਬਰ 11, 2024 10:09 ਪੂਃ ਦੁਃ