ਮੋਹਾਲੀ, 13 ਦਸੰਬਰ, ਦੇਸ਼ ਕਲਿੱਕ ਬਿਓਰੋ :
ਮੋਹਾਲੀ ਦੇ ਰਹਿਣ ਵਾਲੇ ਇਕ ਬਜ਼ੁਰਗ ਨਾਲ ਆਨਲਾਈਨ 80 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ 60 ਦੇ ਰਹਿਣ ਵਾਲੀ 68 ਸਾਲਾ ਹਰਭਜਨ ਕੌਰ ਨਾਲ ਫੋਨ ਉਤੇ ਕਾਲ ਕਰਕੇ 80 ਲੱਖ ਰੁਪਏ ਦੀ ਠੱਗੀ ਮਾਰੀ ਗਈ। ਹਰਭਜਨ ਕੌਰ ਵੱਲੋਂ ਇਸ ਸਬੰਧੀ ਸਾਇਬਰ ਸੈਲ ਨੂੰ ਸ਼ਿਕਾਇਤ ਕੀਤੀ ਗਈ ਹੈ। ਪੁਲਿਸ ਕੋਲ ਕੀਤੀ ਗਈ ਸ਼ਿਕਾਇਤ ਵਿੱਚ ਉਸਨੇ ਦੱਸਿਆ ਕਿ 9 ਦਸੰਬਰ 2024 ਨੂੰ ਇੱਕ ਨਾਮਲੂਮ ਵਿਅਕਤੀ ਵੱਲੋਂ ਮੋਬਾਈਲ ਨੰਬਰ +6706812801 ਤੋਂ ਫੋਨ ਆਇਆ ਜਿਸ ਨੇ ਕਿਹਾ ਕਿ ਮੈਂ ਮੁੰਬਈ ਸਾਈਬਰ ਕ੍ਰਾਇਮ ਬ੍ਰਾਂਚ ਤੋਂ ਬੋਲ ਰਹੀ ਹਾਂ ਅਤੇ ਤੁਹਾਡੇ ਖਿਲਾਫ FIR ਨੰਬਰ MH1045/0924 ਦਰਜ ਕੀਤੀ ਗਈ ਹੈ, ਕਿਉਂ ਕਿ ਤੁਹਾਡੇ ਅਧਾਰ ਕਾਰਡ ਨਾਲ ਮੋਬਾਇਲ ਨੰਬਰ ਲਿੰਕ ਹੈ ਜੋ ਕਿ ਮਨੀ ਲਾਂਡਰਿੰਗ ਗਤੀਵਿਧੀਆ ਵਿਚ ਸ਼ਾਮਲ ਪਾਇਆ ਗਿਆ ਹੈ ਅਤੇ ਤੁਹਾਡੇ ਖਿਲਾਫ ਗੈਰ ਜਮਾਨਤੀ ਵਾਰੰਟ ਨਿਕਲੇ ਹਨ, ਜਿਸ ਲਈ ਤੁਹਾਨੂੰ ਮੁੰਬਈ ਕ੍ਰਾਇਮ ਬ੍ਰਾਂਚ ਵਿਖੇ ਆਉਣਾ ਪਵੇਗਾ ਅਤੇ 2 ਘੰਟੇ ਬਾਅਦ ਤੁਹਾਡਾ ਫੋਨ ਬਲੌਕ ਹੋ ਜਾਵੇਗਾ। ਥੋੜੀ ਦੇਰ ਬਾਅਦ ਮੈਂ ਆਪਣੇ ਫੋਨ ਤੋਂ ਮੋਬਾਇਲ ਨੰਬਰ +6706812801 ਉਤੇ ਕਾਲ ਕੀਤੀ ਅਤੇ ਕਿਹਾ ਕਿ ਮੇਰੇ ਕੋਲ ਕੇਵਲ ਇਕੋ ਫੋਨ ਨੰਬਰ ਚੱਲ ਰਿਹਾ ਹੈ। ਅਤੇ ਮੈਂ ਇਹ ਵੀ ਪੁੱਛਿਆ ਕਿ ਤੁਸੀਂ ਇਹ ਦੱਸੋ ਮੇਰੇ ਫੋਨ ਤੋਂ ਕਿਹੜੀ ਗੈਰ ਕਾਨੂੰਨੀ ਗਤੀਵਿਧੀ ਹੋਈ ਹੀ ਜਿਸ ਤੋਂ ਬਾਅਦ ਨਾਮਾਲੂਮ ਵਿਅਕਤੀ ਵੱਲੋਂ ਮੋਬਾਇਲ ਨੰਬਰ 9119094879 ਤੇ ਗੱਲ ਕਰਨ ਨੂੰ ਕਿਹਾ ਅਤੇ NOC ਪ੍ਰਾਪਤ ਕਰਨ ਨੂੰ ਕਿਹਾ। ਫਿਰ ਮੋਬਾਇਲ ਨੰਬਰ 9119094879 ਤੋਂ ਇਕ TRAI ਦਾ ਵਟਸਐਪ ਮੈਸੇਜ ਭੇਜਿਆ ਜਿਸ ਵਿਚ ਲਿਖੀਆ ਸੀ ਕਿ ਤੁਹਾਡੇ ਮੋਬਾਇਲ ਨੰਬਰ ਤੋਂ ਕਈ ਲੋਕਾਂ ਨੂੰ ਗਲਤ ਮੈਸੇਜ, ਇਤਰਾਜਯੋਗ ਵੀਡੀਓਜ਼ ਭੇਜੀਆਂ ਜਾ ਰਹੀਆਂ ਹਨ ਜਿਸ ਕਰਕੇ ਤੁਹਾਡੇ ਖਿਲਾਫ 17 FIR ਦਰਜ ਕੀਤੀ ਗਈਆਂ ਨੇ। ਫਿਰ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਅਸੀ ਨਰੇਸ਼ ਗੋਇਲ ਜੋ ਕਿ jet Airways ਦਾ ਮਾਲਕ ਹੈ ਉਸ ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਜਿਸਨੇ ਮੰਨਿਆ ਹੈ ਕਿ ਉਸ ਵੱਲੋਂ ਤੁਹਾਡੇ ਨਾਲ ਕੈਨਰਾ ਬੈਂਕ ਦੇ ਖਾਤੇ ਰਾਹੀ ਪੈਸਿਆਂ ਦਾ ਲੈਣ ਦੇਣ ਕੀਤਾ ਗਿਆ ਹੈ ਜਿਸ ਦੀ ਇੰਵੈਸਟੀਗੇਸ਼ਨ ਵਾਸਤੇ ਤੁਹਾਨੂੰ ਗ੍ਰਿਫਤਾਰ ਕਰਕੇ ਮੁੰਬਈ ਲੈਕੇ ਆਇਆ ਜਾਵੇਗਾ ਅਤੇ ਤੁਹਾਡੇ ਘਰ CBI ਛਾਪਾ ਮਾਰੇਗਾ ਜਿਸ ਤੋ ਬਾਅਦ ਮੈਂ ਘਬਰਾ ਗਈ। ਫਿਰ ਥੋੜੀ ਦੇਰ ਬਾਅਦ ਮੋਬਾਇਲ ਨੰਬਰ ਤੇ ਵਟਸਅਪ ਕਾਲ ਆਈ ਜਿਸਨੇ ਆਪਣੇ ਆਪ ਨੂੰ CBI Director ਦੱਸਿਆ ਅਤੇ ਕਿਹਾ ਕਿ ਇਹ ਬੜਾ ਹਾਈ ਪ੍ਰੋਫ਼ਾਇਲ ਮਾਮਲਾ ਹੈ ਅਤੇ ਤੁਸੀ 58 ਲੱਖ ਰੁਪਏ ਰਿਸ਼ਵਤ ਖਾਧੀ ਹੈ, ਅਗਰ ਤੁਸੀਂ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨਾ ਹੈ ਤਾਂ ਤੁਹਾਨੂੰ supreme court ਵਿਚ ਪੇਸ਼ ਹੋਣਾ ਪਵੇਗਾ ਅਤੇ NOC ਲੈਣੀ ਪਵੇਗੀ। ਇਹ ਵੀ ਕਿਹਾ ਕਿ Supreme Court ਦੇ ਆਰਡਰ ਹੈ ਕਿ ਤੁਹਾਨੂੰ Punjab & Sindh Bank ਵਿੱਚ 25 ਲੱਖ ਰੁਪਏ RTGS ਰਾਹੀਂ ਜਮਾ ਕਰਵਾਉਣੇ ਪੈਣਗੇ। ਮਿਤੀ 10.12.2024 ਨੂੰ ਵੀਡੀਓ ਕਾਲ ਦੇ ਦੌਰਾਨ ਮੋਬਾਇਲ ਨੰਬਰ ਤੋਂ ਨਾਮਾਲੂਮ ਵਿਅਕਤੀ ਵੱਲੋਂ ਵਟਸਐਪ ਮੈਸੇਜ ਕੀਤਾ ਗਿਆ ਅਤੇ ਖਾਤਾ ਨੰਬਰ ਦਿੱਤਾ ਗਿਆ ਜਿਸ ਤੇ ਬਾਅਦ ਮੈਂ ਆਪਣੇ Punjab & Sindh Bank ਦੇ ਖਾਤੇ ਵਿਚੋਂ ਮਿਤੀ 10.12.2024 ਸ਼੍ਰੀਜੀ ਟ੍ਰੇਡਿੰਗ ਦੇ ਇੰਡੀਅਨ ਬੈਂਕ ਖਾਤਾ ਨੰਬਰ 7803699404 IFSC Code IDIB000V135 ਵਿੱਚ 25,00,000/- ਰੁਪਏ RTGS ਰਾਹੀਂ ਜਮ੍ਹਾਂ ਕਰਵਾ ਦਿੱਤੇ। ਮਿਤੀ 11 ਦਸੰਬਰ 2024 ਨੂੰ ਐਸ.ਬੀ.ਆਈ ਬੈਂਕ ਦੇ ਖਾਤੇ ਵਿੱਚੋ ਸ੍ਰੀਜੀ ਟ੍ਰੇਡਿੰਗ ਦੇ ਇੰਡੀਅਨ ਬੈਂਕ ਦੇ ਖਾਤਾ ਨੰਬਰ 7803699404 IFSC Code IDIB000V135 ਆਫ ਇੰਡੀਅਨ ਬੈਂਕ ਵਿਚ 30,00,047/- ਰੁਪਏ RTGS ਰਾਹੀਂ ਜਮਾ ਕਰਵਾ ਦਿੱਤੇ। ਮਿਤੀ 11.12.2024 ਨੂੰ ਐਸ.ਬੀ.ਆਈ ਬੈਂਕ ਦੇ ਖਾਤਾ ਨੰਬਰ ਵਿਚੋਂ ਮਹਾਵੀਰ ਈ ਬਾਈਕ ਦੇ ਆਈਡੀਐਫਸੀ ਫਸਟ ਬੈਂਕ ਦੇ ਖਾਤਾ ਨੰਬਰ 10099156801 IFSC Code IDFB0042269 ਵਿਚ 25,00,047/- ਰੁਪਏ RTGS ਰਾਹੀਂ ਜਮਾ ਕਰਵਾ ਦਿੱਤੇ। ਜਿਸ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਨਾਲ ਧੋਖਾਧੜੀ ਹੋ ਗਈ ਹੈ ਜਿਸ ਤੋਂ ਬਾਅਦ ਮੈ NCCRP ਪੋਰਟਲ ਤੇ ਕੰਪਲੇਟ ਰਜਿਸਟਰ ਕਰਵਾ ਦਿੱਤੀ। ਜੋ ਮੇਰੇ ਨਾਲ ਇਹਨਾ ਨਾਮਲੂਮ ਵਿਅਕਤੀ /ਵਿਅਕਤੀਆ ਵੱਲੋ ਮੇਰੇ ਨਾਲ ਕੁੱਝ 80.00,000/- ਰੁਪਏ ਦੀ ਠੱਗੀ ਮਾਰੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਇਹਨਾਂ ਨਾਮਾਲੂਮ ਵਿਅਕਤੀ/ਵਿਅਕਤੀਆ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਅਤੇ ਮੈਨੂੰ ਮੇਰੇ ਰੁਪਏ ਵਾਪਿਸ ਦਵਾਏ ਜਾਣ।