ਬਠਿੰਡਾ, 13 ਦਸੰਬਰ : ਦੇਸ਼ ਕਲਿੱਕ ਬਿਓਰੋ
ਜ਼ਿਲ੍ਹੇ ਅੰਦਰ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ 21 ਦਸੰਬਰ 2024 ਨੂੰ ਹੋਣ ਜਾ ਰਹੀਆਂ ਜਨਰਲ ਤੇ ਉਪ ਚੋਣਾਂ ਦੇ ਮੱਦੇਨਜ਼ਰ ਕੁੱਲ 244 ਨਾਮਜ਼ਦਗੀ ਪੱਤਰ ਭਰੇ ਗਏ ਸਨ, ਜਿਨ੍ਹਾਂ ਵਿਚੋਂ ਪੜਤਾਲ ਉਪਰੰਤ 39 ਨਾਮਜ਼ਦਗੀ ਪੱਤਰ ਰੱਦ ਅਤੇ 205 ਨਾਮਜ਼ਦਗੀ ਪੱਤਰ ਯੋਗ ਪਾਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਰੱਦ ਕੀਤੇ ਨਾਮਜ਼ਦਗੀ ਪੱਤਰਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਲਹਿਰਾ ਮੁਹੱਬਤ, ਮਹਿਰਾਜ, ਕੋਠਾ ਗੁਰੂ ਅਤੇ ਮੌੜ ਤੋਂ 1-1ਨਾਮਜ਼ਦਗੀ ਰੱਦ ਕੀਤੀ ਗਈ। ਇਸ ਤੋਂ ਇਲਾਵਾ ਰਾਮਪੁਰਾ ਫੂਲ ਤੋਂ 4 ਅਤੇ ਤਲਵੰਡੀ ਸਾਬੋ ਤੋਂ 31 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ।
ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਬਠਿੰਡਾ ਤੋਂ 8, ਗੋਨੇਆਣਾ 5, ਲਹਿਰਾ ਮੁਹੱਬਤ 16, ਨਥਾਣਾ 4, ਰਾਮਪੁਰਾ ਫੂਲ 105, ਮਹਿਰਾਜ ਅਤੇ ਕੋਠਾ ਗੁਰੂ ਤੋਂ 3-3, ਭਾਈ ਰੂਪਾ 8 ਮੌੜ 4 ਅਤੇ ਤਲਵੰਡੀ ਸਾਬੋ ਤੋਂ 49 ਨਾਮਜ਼ਦਗੀਆਂ ਪੜਤਾਲ ਉਪਰੰਤ ਦਰੁਸਤ ਪਾਈਆਂ ਗਈਆਂ।
ਉਨ੍ਹਾਂ ਅੱਗੇ ਦੱਸਿਆ ਕਿ 14 ਦਸੰਬਰ 2024 ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ 47 ਵਾਰਡਾਂ ਦੇ 74 ਬੂਥਾਂ ‘ਤੇ ਵੋਟਾਂ 21 ਦਸੰਬਰ 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ।