ਚੰਡੀਗੜ੍ਹ, 14 ਦਸੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ।ਇਕ ਖੁਫੀਆ ਜਾਣਕਾਰੀ ‘ਤੇ ਅਧਾਰਿਤ ਕਾਰਵਾਈ ਦੌਰਾਨ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ SBS ਨਗਰ ਪੁਲਸ ਨਾਲ ਸਾਂਝੀ ਕਾਰਵਾਈ ਕਰਦਿਆਂ 2 ਦਸੰਬਰ ਨੂੰ ਪੁਲਿਸ ਚੌਕੀ ਆਸਰੋਂ, ਥਾਣਾ ਕਾਠਗੜ੍ਹ ’ਤੇ ਹੋਏ ਹੈਂਡ ਗ੍ਰਨੇਡ ਹਮਲੇ ਦੇ ਮਾਮਲੇ ਨੂੰ ਸਫਲਤਾਪੂਰਵਕ ਸੁਲਝਾ ਲਿਆ ਹੈ।ਇਸ ਮਾਮਲੇ ਵਿੱਚ 3 ਵਿਅਕਤੀਆਂ- ਯੁਗਪ੍ਰੀਤ ਸਿੰਘ (ਯੂਵੀ), ਜਸਕਰਨ ਸਿੰਘ, ਅਤੇ ਹਰਜੋਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਸਾਰੇ ਲੋਕ ਖਾਲਿਸਤਾਨ ਜਿੰਦਾਬਾਦ ਫੋਰਸ (KZF) ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਜਰਮਨੀ, ਯੂਕੇ ਅਤੇ ਹੋਰ ਦੇਸ਼ਾਂ ਵਿੱਚ ਸਥਿਤ ਹੈਂਡਲਰਾਂ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਪੁਲਿਸ ਥਾਣਿਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਟੀਚਾ ਦਿੱਤਾ ਗਿਆ ਸੀ।
ਇਸ ਮੌਡਿਊਲ ਨੂੰ ਪਿਛਲੇ ਛੇ ਮਹੀਨਿਆਂ ਵਿੱਚ ₹4.5 ਲੱਖ ਦੀ ਫੰਡਿੰਗ ਪ੍ਰਾਪਤ ਹੋਈ ਹੈ।ਮੁਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਗ੍ਰਨੇਡ 28 ਨਵੰਬਰ ਨੂੰ ਜਲੰਧਰ ਦੇ ਜੀ.ਟੀ. ਰੋਡ ’ਤੇ ਸਥਿਤ ਡੈੱਡ ਲੈਟਰ ਬਾਕਸ (DLB) ਵਿੱਚੋਂ ਪ੍ਰਾਪਤ ਕੀਤਾ ਗਿਆ ਸੀ ਅਤੇ 2 ਦਸੰਬਰ ਨੂੰ SBS ਨਗਰ ਵਿੱਚ ਪੁਲਿਸ ਚੌਕੀ ਆਸਰੋਂ ’ਤੇ ਸੁੱਟਿਆ ਗਿਆ ਸੀ।
ਇਸ ਦੌਰਾਨ 1 ਦੇਸ਼ੀ ਪਿਸਤੌਲ, 1 ਰਿਵਾਲਵਰ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਪੰਜਾਬ ਪੁਲਿਸ ਨੇ ਆਸਰੋਂ ਪੁਲਿਸ ਚੌਕੀ ‘ਤੇ ਹਮਲੇ ਦੇ ਮਾਮਲੇ ਨੂੰ ਸੁਲਝਾਇਆ, ਅਸਲੇ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ