ਨਵੀਂ ਦਿੱਲੀ, 14 ਦਸੰਬਰ, ਦੇਸ਼ ਕਲਿੱਕ ਬਿਓਰੋ :
ਮੱਧ ਪ੍ਰਦੇਸ਼ ਵਿੱਚ ਇਕ ਵਪਾਰੀ ਅਤੇ ਉਸਦੀ ਪਤਨੀ ਨੇ ਕਥਿਤ ਤੌਰ ਉਤੇ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜ਼ਿਲ੍ਹਾ ਸੀਹੋਰ ਦੇ ਇਕ ਵਪਾਰੀ ਤੇ ਉਸਦੀ ਪਤਨੀ ਦੇ ਖੁਦਕੁਸ਼ੀ ਕਰ ਲਈ, ਬਰਾਮਦ ਹੋਏ ਸੁਸਾਇਡ ਨੋਟ ਬਰਾਮਦ ਹੋਇਆ ਵੀ ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਉਤੇ ਸਾਹਮਣੇ ਆਈ ਕਥਿਤ ਸੁਸਾਇਡ ਨੋਟ ਵਿੱਚ ਵਪਾਰੀ ਮਨੋਜ ਪਰਮਾਰ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਨੂੰ ਆਪਣੇ ਬੱਚਿਆਂ ਨੂੰ ਇਕੱਲਾ ਨਾ ਛੱਡਣ ਦੀ ਅਪੀਲ ਕੀਤੀ ਅਤੇ ਈਡੀ ਅਤੇ ਭਾਜਪਾ ਆਗੂਆਂ ਉਤੇ ਉਤਪੀੜਨ ਦੇ ਦੋਸ਼ ਲਗਾਏ ਹਨ।
ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਪਰਮਾਰ ਅਤੇ ਉਨ੍ਹਾਂ ਦੀ ਪਤਨੀ ਪਾਰਟੀ ਦੇ ਸਮਰਥਕ ਸਨ ਅਤੇ ਈਡੀ ਨੇ ਉਨ੍ਹਾਂ ਦੇ ਰਾਜਨੀਤਿਕ ਝੁਕਾਅ ਨੂੰ ਲੈ ਕੇ ਉਸ ਨੂੰ ਪ੍ਰੇਸ਼ਾਨ ਕੀਤਾ। ਪਤੀ ਪਤਨੀ ਨੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਆਪਣੀ ਗੋਲਕ ਭੇਂਟ ਕੀਤੀ ਸੀ।ਪੁਲਿਸ ਅਧਿਕਾਰੀ ਆਕਾਸ਼ ਅਮਲਕਰ ਨੇ ਕਿਹਾ ਕਿ ਪੁਲਿਸ ਨੂੰ ਮਿਲਿਆ ਸੁਸਾਇਡ ਨੋਟ ਇਕ ਅਰਜ਼ੀ ਦੇ ਰੂਪ ਵਿੱਚ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਮੈਂਬਰ ਅਜੇ ਸਦਮੇ ਵਿੱਚ ਹਨ ਇਸ ਲਈ ਪੁਲਿਸ ਨੇ ਉਨ੍ਹਾਂ ਦੇ ਬਿਆਨ ਦਰਜ ਨਹੀਂ ਕੀਤੇ।
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਐਕਸ ਉਤੇ ਇਕ ਪੋਸਟ ਵਿੱਚ ਦਾਅਵਾ ਕੀਤਾ ਕਿ ਪਰਮਾਰ ਨੇ ਆਪਣੀ ਪਤਨੀ ਨਾਲ ਆਤਮਹੱਤਿਆ ਕਰ ਲਈ ਕਿਉਂਕਿ ਉਨ੍ਹਾਂ ਨੁੰ ਭਾਜਪਾ ਸਰਕਾਰ ਅਤੇ ਈਡੀ ਅਧਿਕਾਰੀਆਂ ਵੱਲੋਂ ਪ੍ਰੇਸ਼ਾਨ ਕੀਤਾ ਗਿਆ ਸੀ। ਉਨ੍ਹਾਂ ਲਿਖਿਆ ਮ੍ਰਿਤਕ ਦਾ ਕੇਵਲ ਅਪਰਾਧ ਇਹ ਸੀ ਕਿ ਸਾਡੇ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜ ਯਾਤਰਾ ਦੌਰਾਨ, ਉਨ੍ਹਾਂ ਦੇ ਬੱਚਿਆਂ ਨੇ ਉਸ ਨੂੰ ਗੋਲਕ ਭੇਂਟ ਕਰਕੇ ਯਾਤਰਾ ਦਾ ਸਮਰਥਨ ਕੀਤਾ ਸੀ।
ਭਾਜਪਾ ਦੇ ਮੀਡੀਆ ਇੰਚਾਰਜ ਆਸ਼ੀਸ ਅਗਰਵਾਲ ਨੇ ਕਿਹਾ ਕਿ ਮੌਤ ਉਤੇ ਰਾਜਨੀਤੀ ਕਰਨਾ ਕਾਂਗਰਸੀਆਂ ਦਾ ਪੁਰਾਣਾ ਚਰਿਤਰ ਹੈ, ਕਿਸੇ ਦੀ ਵੀ ਆਤਮਹੱਤਿਆ ਦੁਖਦਾਈ ਹੈ, ਪ੍ਰੰਤੂ ਕਾਂਗਰਸ ਦੇ ਆਗੂ ਇਸਦੀ ਵਰਤੋਂ ਕੇਵਲ ਆਪਣੇ ਨਿੱਜੀ ਹਿੱਤ ਨੂੰ ਅੱਗੇ ਵਧਾਉਣ ਲਈ ਕਰਦੇ ਹਨ।